IMG-LOGO
ਹੋਮ ਪੰਜਾਬ: ਮਾਨ ਸਰਕਾਰ ਦਾ ਸਰਕਾਰੀ ਸਕੂਲਾਂ ਲਈ ਡਿਜੀਟਲ ਸਿੱਖਿਆ 'ਚ ਇਤਿਹਾਸਕ...

ਮਾਨ ਸਰਕਾਰ ਦਾ ਸਰਕਾਰੀ ਸਕੂਲਾਂ ਲਈ ਡਿਜੀਟਲ ਸਿੱਖਿਆ 'ਚ ਇਤਿਹਾਸਕ ਕਦਮ ! ਵਿਦਿਆਰਥੀਆਂ ਲਈ 1 ਸਾਲ 'ਚ 56,183 ਕੰਪਿਊਟਰ ਲੈਬਾਂ ਚ ਸਥਾਪਿਤ:- ਪੜ੍ਹੋ ਸਿੱਖਿਆ ਕ੍ਰਾਂਤੀ...

Admin User - Nov 09, 2026 04:50 PM
IMG

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ  ਜਿੱਥੇ ਸਰਕਾਰੀ ਸਕੂਲਾਂ ਦੀ ਡਿਜੀਟਲ ਸਿੱਖਿਆ ਪ੍ਰਣਾਲੀ ਵਿੱਚ ਇਤਿਹਾਸਿਕ ਕਦਮ ਚੁੱਕਿਆ ਉੱਥੇ ਹੀ ਆਪਣੇ ਪ੍ਰਮੁੱਖ ਪ੍ਰੋਗਰਾਮ  'ਸਿੱਖਿਆ ਕ੍ਰਾਂਤੀ' ਤਹਿਤ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਡਿਜੀਟਲ ਬਦਲਾਅ ਲਿਆਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ, ਇਸ ਸਾਲ ਦੀ ਸ਼ੁਰੂਆਤ ਵਿੱਚ ਲਗਭਗ 396 ਕਰੋੜ ਰੁਪਏ ਦੇ ਨਿਵੇਸ਼ ਨਾਲ 40,003 ਡੈਸਕਟਾਪ ਕੰਪਿਊਟਰ ਮੁਹੱਈਆ ਕਰਵਾਏ ਗਏ। ਹੁਣ ਇਸ ਪਹਿਲਕਦਮੀ ਦੇ ਦੂਜੇ ਪੜਾਅ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 16,180 ਹੋਰ ਡੈਸਕਟਾਪ ਕੰਪਿਊਟਰ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਕੰਪਿਊਟਰਾਂ ਦੀ ਗਿਣਤੀ 56,183 ਹੋ ਜਾਵੇਗੀ। ਦੂਜੇ ਪੜਾਅ ਲਈ ਕੰਪਿਊਟਰਾਂ ਦੀ ਡਿਲਿਵਰੀ ਅਤੇ ਸਥਾਪਤ ਕਰਨ ਦੀ ਪ੍ਰਕਿਰਿਆ 2 ਨਵੰਬਰ ਤੋਂ 1 ਦਸੰਬਰ, 2026 ਤੱਕ ਨਿਰਧਾਰਤ ਕੀਤੀ ਗਈ ਹੈ। 'ਸਿੱਖਿਆ ਕ੍ਰਾਂਤੀ' ਤਹਿਤ 2,004 ਹੋਰ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲੈਬਾਂ ਸਥਾਪਤ ਕੀਤੀਆਂ ਜਾਣਗੀਆਂ, ਜਦਕਿ ਇਸ ਵਰ੍ਹੇ ਦੇ ਸ਼ੁਰੂ ਵਿੱਚ ਕੰਪਿਊਟਰ ਲੈਬਾਂ ਸਥਾਪਤ ਕੀਤੇ ਗਏ ਸਕੂਲਾਂ ਦੀ ਗਿਣਤੀ 5,064 ਤੱਕ ਪਹੁੰਚ ਚੁੱਕੀ ਹੈ।

ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ , "ਹਰ ਬੱਚਾ, ਭਾਵੇਂ ਉਸਦਾ ਪਿਛੋਕੜ ਕੋਈ ਵੀ ਹੋਵੇ, ਮਿਆਰੀ ਸਿੱਖਿਆ ਅਤੇ ਇਸ ਨਾਲ ਸਬੰਧਤ ਮੌਕਿਆਂ ਤੱਕ ਪਹੁੰਚ ਦਾ ਹੱਕਦਾਰ ਹੈ। ਪੰਜਾਬ ਸਿੱਖਿਆ ਕ੍ਰਾਂਤੀ ਰਾਹੀਂ, ਅਸੀਂ ਸਰਕਾਰੀ ਸਕੂਲਾਂ ਵਿੱਚ ਅਹਿਮ ਬਦਲਾਅ ਲਿਆ ਰਹੇ ਹਾਂ ਅਤੇ ਕਲਾਸਰੂਮਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕਰ ਰਹੇ ਹਾਂ। ਸਾਡਾ ਦ੍ਰਿਸ਼ਟੀਕੋਣ ਸਪੱਸ਼ਟ ਹੈ ਕਿ ਪੰਜਾਬ ਦੇ ਹਰ ਬੱਚੇ ਕੋਲ ਬਿਹਤਰ ਭਵਿੱਖ ਬਣਾਉਣ ਲਈ ਸਾਧਨ, ਵਿਸ਼ਵਾਸ ਅਤੇ ਬਰਾਬਰ ਮੌਕੇ ਹੋਣ।"

ਮੁੱਖ ਮੰਤਰੀ ਦੇ ਹੁਕਮਾਂ ਤੇ ਪਹਿਰਾ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਲਗਾਤਾਰ ਹੋਕਾ ਦੇ ਰਹੇ ਹਨ ਕਿ, "ਪੰਜਾਬ ਸਿੱਖਿਆ ਕ੍ਰਾਂਤੀ ਨਾ ਸਿਰਫ਼ ਸਾਡੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਦਲ ਰਹੀ ਹੈ, ਸਗੋਂ ਉਨ੍ਹਾਂ ਵਿੱਚ ਪੜ੍ਹਦੇ ਹਰ ਬੱਚੇ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੋਲ੍ਹ ਰਹੀ ਹੈ। ਪਹਿਲੇ ਪੜਾਅ ਵਿੱਚ ਇੰਟਰਐਕਟਿਵ ਫਲੈਟ ਪੈਨਲ ਪ੍ਰਦਾਨ ਕੀਤੇ ਗਏ ਹਨ ਅਤੇ ਅਗਲੇ ਪੜਾਅ ਵਿੱਚ ਡੈਸਕਟੌਪ ਕੰਪਿਊਟਰ ਪ੍ਰਦਾਨ ਕਰਕੇ, ਅਸੀਂ ਸੂਬੇ ਭਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਕਨਾਲੋਜੀ ਦੇ ਹੋਰ ਨੇੜੇ ਲਿਆ ਰਹੇ ਹਾਂ। ਸਾਡਾ ਟੀਚਾ ਕਲਾਸਰੂਮਾਂ ਨੂੰ ਵਧੇਰੇ ਦਿਲਚਸਪ ਬਣਾਉਣਾ, ਸਿੱਖਣ ਨੂੰ ਵਧੇਰੇ ਅਰਥਪੂਰਨ ਬਣਾਉਣਾ ਅਤੇ ਸਰਕਾਰੀ ਸਕੂਲਾਂ ਨੂੰ ਅਜਿਹੀ ਨੁਹਾਰ ਦੇਣਾ ਹੈ ਜਿਸ ਨਾਲ ਹਰ ਪੰਜਾਬੀ ਨੂੰ ਇਹਨਾਂ ਸਕੂਲਾਂ ‘ਤੇ ਮਾਣ ਹੋਵੇ।"


ਇਸੇ ਸਾਲ ਵਿੱਚ 8,268 ਇੰਟਰਐਕਟਿਵ ਫਲੈਟ ਪੈਨਲ ਡਿਲਿਵਰ ਕਰਕੇ ਕਲਾਸਰੂਮਾਂ ਵਿੱਚ ਡਿਜੀਟਲ ਲਰਨਿੰਗ ਯਕੀਨੀ ਬਣਾਈ ਗਈ


ਕੰਪਿਊਟਰ ਪ੍ਰਦਾਨ ਕਰਨ ਦੇ ਨਾਲ-ਨਾਲ, ਪਹਿਲੇ ਪੜਾਅ ਅਧੀਨ 3,694 ਸਰਕਾਰੀ ਸਕੂਲਾਂ ਵਿੱਚ 8,268 ਇੰਟਰਐਕਟਿਵ ਫਲੈਟ ਪੈਨਲ (ਆਈਐਫਪੀਜ਼) ਡਿਲਿਵਰ ਕੀਤੇ ਗਏ ਹਨ, ਜਿਸ ਨਾਲ ਸੂਬੇ ਭਰ ਦੇ ਕਲਾਸਰੂਮਾਂ ਵਿੱਚ ਤਕਨਾਲੋਜੀ-ਸਮਰਥਿਤ ਅਧਿਆਪਨ ਸਾਧਨਾਂ ਨੂੰ ਯਕੀਨੀ ਬਣਾਇਆ ਗਿਆ। ਡਿਜੀਟਲ ਬੁਨਿਆਦੀ ਢਾਂਚਾ ਅਧਿਆਪਕਾਂ ਲਈ ਰੋਜ਼ਾਨਾ ਦੇ ਪਾਠਾਂ ਵਿੱਚ ਮਲਟੀਮੀਡੀਆ ਸਰੋਤਾਂ, ਡਿਜੀਟਲ ਸਮੱਗਰੀ ਅਤੇ ਅਸਲ-ਸਮੇਂ ਦੇ ਪ੍ਰਦਰਸ਼ਨਾਂ ਨੂੰ ਏਕੀਕ੍ਰਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ, ਜਿਸ ਨਾਲ ਕਲਾਸਰੂਮ ਲਰਨਿੰਗ ਨੂੰ ਵਧੇਰੇ ਪ੍ਰਭਾਵੀ ਅਤੇ ਦਿਲਚਸਪ ਬਣਾਇਆ ਜਾ ਸਕੇਗਾ।


ਪੰਜਾਬ ਸਿੱਖਿਆ ਕ੍ਰਾਂਤੀ ਨੇ ਬਰਾਬਰ ਪਹੁੰਚ ਅਤੇ ਭਵਿੱਖ ਲਈ ਤਿਆਰ ਸਿੱਖਿਆ 'ਤੇ ਜ਼ੋਰ ਦਿੰਦਿਆਂ ਸਰਕਾਰੀ ਸਕੂਲਾਂ ਨੂੰ ਡਿਜੀਟਲ ਸਿੱਖਿਆ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ

ਇਹ ਪਹਿਲਕਦਮੀ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਕੀਤੇ ਜਾ ਰਹੇ ਵਿਆਪਕ ਸੁਧਾਰਾਂ ਦਾ ਹਿੱਸਾ ਹੈ, ਜਿਨ੍ਹਾਂ ਵਿੱਚ ਬੁਨਿਆਦੀ ਸਿੱਖਿਆ ਨੂੰ ਮਜ਼ਬੂਤ ਕਰਨ, ਸਕੂਲੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਵਿਦਿਅਕ ਨਤੀਜਿਆਂ ਵਿੱਚ ਸੁਧਾਰ ਲਿਆਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਡਿਜੀਟਲ ਸਿੱਖਿਆ ਤੱਕ ਬਰਾਬਰ ਪਹੁੰਚ, ਸੁਰੱਖਿਅਤ ਢੰਗ ਨਾਲ ਉਪਕਰਨ ਲਗਾਉਣ ਦੇ ਨਿਯਮਾਂ, ਪਾਰਦਰਸ਼ੀ ਨਿਗਰਾਨੀ ਅਤੇ ਜਵਾਬਦੇਹੀ 'ਤੇ ਵੀ ਜ਼ੋਰ ਦਿੱਤਾ ਗਿਆ ਹੈ, ਤਾਂ ਜੋ ਜਨਤਕ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਵਿਸਤਾਰ ਰਾਹੀਂ, ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਤਕਨਾਲੋਜੀ-ਅਧਾਰਤ ਕਲਾਸਰੂਮ ਵੱਲ ਲਿਜਾਇਆ ਜਾ ਰਿਹਾ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਡਿਜੀਟਲ ਹੁਨਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਿੱਖਣ ਦੇ ਆਧੁਨਿਕ ਸਾਧਨਾਂ ਤੱਕ ਪਹੁੰਚ ਵਧਾਈ ਜਾ ਰਹੀ ਹੈ, ਜੋ ਉਚੇਰੀ ਸਿੱਖਿਆ, ਰੁਜ਼ਗਾਰ ਅਤੇ ਤੇਜ਼ੀ ਨਾਲ ਉਭਰ ਰਹੀ ਤਕਨਾਲੋਜੀ ਦਾ ਹਾਣੀ ਬਣਨ ਲਈ ਬੇਹੱਦ ਜ਼ਰੂਰੀ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.