IMG-LOGO
ਹੋਮ ਪੰਜਾਬ: ਗੁਰਭਜਨ ਗਿੱਲ ਦੀ ਗ਼ਜ਼ਲ ਰਾਹੀਂ ਸਮਾਜਿਕ ਵਿਵਸਥਾ ’ਤੇ ਤਿੱਖਾ ਵਿਅੰਗ,...

ਗੁਰਭਜਨ ਗਿੱਲ ਦੀ ਗ਼ਜ਼ਲ ਰਾਹੀਂ ਸਮਾਜਿਕ ਵਿਵਸਥਾ ’ਤੇ ਤਿੱਖਾ ਵਿਅੰਗ, ਲੋਕਾਂ ਨੂੰ ਜਾਗਰੂਕ ਹੋਣ ਦਾ ਦਿੱਤਾ ਸੰਦੇਸ਼

Admin User - Nov 23, 2026 05:47 PM
IMG

▪️ਗੁਰਭਜਨ ਗਿੱਲ

ਜਦੋਂ ਵਿਧੀ ਤੇ ਵਿਧਾਨ ਜਾਣ ਬੰਦੇ ਪਿੱਛੇ ਲੱਗ।

ਉਦੋਂ ਚੰਗਾ ਭਲਾ ਦੇਸ਼ ਬਣੇ ਪਸ਼ੂਆਂ ਦਾ ਵੱਗ।


ਜਿਹੜੇ ਸਿੱਧਾਂ ਨੇ ਸੁਧਾਰਨੀ ਸੀ ਜ਼ਿੰਦਗੀ ਦੀ ਤੋਰ,

ਉਨ੍ਹਾਂ ਲਾ ਲਈ ਏ ਸਮਾਧੀ, ਦੀਨ ਦੁਨੀ ਤੋਂ ਅਲੱਗ।


ਮੇਰੀ ਅੱਖ ਵਿਚ ਅੱਥਰੂ, ਸਮੁੰਦਰਾਂ ਦੇ ਬੱਚੇ,

ਵੇਖ ਕਿੰਨੇ ਨੇ ਅਸੀਲ, ਕਦੇ ਛੱਡਦੇ ਨਾ ਝੱਗ।


ਜਦੋਂ ਚੜ੍ਹਦੀ ਜਵਾਨੀ ਜਾਣ ਲਵੇ ਸਹੀ ਰਾਹ,

ਉਦੋਂ ਧੀਆਂ ਪੁੱਤ ਸਾਂਭ ਲੈਂਦੇ ਬਾਬਲੇ ਦੀ ਪੱਗ।


ਜਿਹੜੀ ਹਿੱਕ ਵਿਚ ਬਲੇ, ਓਹੀ ਬਣਦੀ ਜਵਾਲਾ,

ਨਾ ਇਹ ਸਿਵਿਆਂ 'ਚ ਬਲੇ, ਨਾ ਹੀ ਚੁੱਲ੍ਹੇ ਵਾਲੀ ਅੱਗ।


ਸਾਨੂੰ ਹੁਕਮਾਂ ਹਕੂਮਤਾਂ ਨੇ ਇਹੀ ਸਮਝਾਇਆ,

ਅੰਨ੍ਹੇ ,ਗੁੰਗੇ ,ਬੋਲ਼ੇ ਲੋਕ ਹੁੰਦੇ ਬੜੇ ਹੀ ਸੁਲੱਗ।


ਜਿੰਨ੍ਹਾਂ ਮੱਥਿਆਂ 'ਚ ਜਾਗ ਪਵੇ ''ਬਾਬੇ'' ਵਾਲੀ ਅੱਖ,

ਉਹ ਤਾਂ ਲੈਂਦੇ ਨੇ ਪਛਾਣ, ਵੱਡੇ ਸੱਜਣਾਂ 'ਚੋ ਠੱਗ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.