2020-03-26 13:01:41 ( ਖ਼ਬਰ ਵਾਲੇ ਬਿਊਰੋ )
ਕੋਟਕਪੂਰਾ ਨਿਊਜ ਸਰਵਿਸ
ਕੋਟਕਪੂਰਾ 26 ਮਾਰਚ:- ਸ਼ਹਿਰ ਦੇ ਮੁਹੱਲਾ ਸੁਰਗਾਪੁਰੀ ਵਿੱਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ 40 ਸਾਲ ਦੇ ਇੱਕ ਨੌਜਵਾਨ ਗੁਰਜੀਤ ਸਿੰਘ ਨੇ ਅੱਜ ਸੁਵੇਰ ਆਪਣੇ ਆਪ ਨੂੰ ਫਾਹਾ ਲਾ ਕੇ ਖ਼ੁਦਕਸ਼ੀ ਕਰ ਲਈ ਹੈ। ਸੂਚਨਾਂ ਮਿਲਦਿਆਂ ਹੀ ਥਾਣਾ ਸ਼ਹਿਰ ਦੇ ਸਹਾਇਕ ਥਾਣੇਦਾਰ ਜਸਵੀਰ ਨੇ ਮੌਕੇ 'ਤੇ ਪਹੁੰਚ ਕੇ ਘਟਨਾਂ ਦਾ ਜਾਇਜ਼ਾ ਲਿਆ ਤੇ ਲਾਸ਼ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੱਤਰਕਾਰਾਂ ਨੂੰ ਮਿਰਤਕ ਨਾਲ ਰਹਿ ਰਹੀ ਔਰਤ ਚਰਨਜੀਤ ਕੌਰ ਨੇ ਦੱਸਿਆ ਕਿ ਲੰਘੇ ਸੱਤ ਦਿਨ ਪਹਿਲਾਂ ਉਹ ਸਮਾਲਸਰ ਤੋਂ ਕੋਟਕਪੂਰਾ ਵਿੱਖੇ ਇਥੇ ਰਹਿਣ ਲੱਗੇ ਹਨ। ਅੱਜ ਸੁਵੇਰ ਜਦੋਂ ਉਹ ਉਠੇ ਤਦ ਕਿਸੇ ਗੱਲ ਨੂੰ ਲੈ ਕੇ ਬੋਲਚਾਲ ਸ਼ੁਰੂ ਹੋ ਗਈ,ਮਗਰੋਂ ਉਹ ਰਸੋਈ ਵਿੱਚ ਚਾਹ ਬਣਾਉਣ ਗਈ,ਜਦ ਵਾਪਸ ਆ ਕੇ ਵੇਖਦੀ ਕਿ ਮਿਰਤਕ ਦੀ ਲਾਸ਼ ਕਮਰੇ ਦੇ ਪੰਖੇ ਤੇ ਲਟਕ ਰਹੀ ਹੈ।ਔਰਤ ਦੇ ਦੱਸਣ ਮੁਤਾਬਕ ਮਰਨ ਵਾਲਾ ਨਸ਼ਾ ਕਰਨ ਦਾ ਆਦੀ ਸੀ ਤੇ ਉਹ ਨਸ਼ੇ ਵਾਸਤੇ ਹਰ ਵੇਲੇ ਉਸ ਤੋਂ ਪੈਸੇ ਮੰਗਦਾ ਰਹਿੰਦਾ ਸੀ। ਜਾਂਚ ਅਧਿਕਾਰੀ ਅਨੁਸਾਰ ਪੁਲੀਸ ਮਾਮਲੇ ਦੀ ਤਫ਼ੀਤਸ਼ ਚੱਲ ਰਹੀ ਹੈ।