2020-05-19 07:03:23 ( ਖ਼ਬਰ ਵਾਲੇ ਬਿਊਰੋ )
ਰਾਜਪੁਰਾ ;-ਸੱਚੇ ਤੇ ਸੁੱਚੇ ਇਰਾਦਿਅਾਂ ਨੂੰ ਪੂਰਾ ਕਰਨ ਅਤੇ ਨੌਜਵਾਨਾਂ ਨੂੰ ਸਹੀ ਰਾਹ ਤੇ ਚਲਾਈ ਰੱਖਣ ਦੇ ਮਨਸੂਬਿਅਾਂ ਨੂੰ ਹੋਰ ਮਜਬੂਤੀ ਦੇਣ ਲਈ ਰਾਮਗੜੵੀਅਾ ਸਭਾ ਨੇ ਪ੍ਧਾਨ ਹਰਮੀਤ ਸਿੰਘ ਕੰਡੇਵਾਲਾ ਦੀ ਅਗਵਾਈ ਵਿੱਚ ਰਾਜਪੁਰਾ ਦੇ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਪੂਰੀ ਸਾਵਧਾਨੀਅਾਂ ਵਰਤਦਿਅਾਂ ਰਾਮਗੜੵੀਅਾ ਸਭਾ ਦੇ ਸਾਬਕਾ ਪ੍ਧਾਨ ਹਰਦੇਵ ਸਿੰਘ ਕੰਡੇਵਾਲਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਅਾ| ਇਸ ਮੌਕੇ ਪ੍ਧਾਨ ਸਭਾ ਹਰਮੀਤ ਸਿੰਘ ਕੰਡੇਵਾਲਾ ਨੇ ਇੱਕ ਦਰਜਨ ਦੇ ਕਰੀਬ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕਰਦਿਅਾਂ ਕਿਹਾ ਕਿ ਹਰਦੇਵ ਸਿੰਘ ਕੰਡੇਵਾਲਾ ਜੀ ਦੀ ਦਿਲੀ ਇੱਛਾ ਸੀ ਕਿ ਕੋਵਿਡ-19 ਦੇ ਸੰਕ੍ਮਣ ਸਮੇਂ ਦੌਰਾਨ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਲਗਾਇਅਾ ਜਾਵੇ ਕਿੳੁਂਕਿ ਮੌਜੂਦਾ ਹਾਲਾਤ ਵਿੱਚ ਹਸਪਤਾਲ ਅਧਿਕਾਰੀਅਾਂ ਅਨੁਸਾਰ ਬਲੱਡ ਬੈਂਕ ਵਿੱਚ ਖ਼ੂਨ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਸੀ| ਪਰ ਹਰਦੇਵ ਸਿੰਘ ਕੰਡੇਵਾਲਾ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਨਿਯਤ ਮਿਤੀ ਤੇ ਸਮੇਂ ਅਨੁਸਾਰ ਇਹ ਖੂਨਦਾਨ ਕੈਂਪ ਨਹੀਂ ਅਾਯੋਜਿਤ ਹੋ ਸਕਿਅਾ ਸੀ| ਪਰ ਸਭਾ ਦੇ ਨੌਜਵਾਨਾਂ ਨੇ ੳੁਹਨਾਂ ਦੇ ਪਾਏ ਪੂਰਨਿਅਾਂ ਤੇ ਚਲਦਿਅਾਂ ਜੋ ਅੱਜ ਖੂਨਦਾਨ ਕੀਤਾ ਹੈ ੳੁਹ ਸੱਚੇ ਅਰਥਾਂ ਵਿੱਚ ਰਾਮਗੜੵੀਅਾ ਭਾਈਚਾਰੇ ਅਤੇ ਨੌਜਵਾਨਾਂ ਵੱਲੋਂ ੳੁਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ|
ਇਸ ਮੌਕੇ ਸਿਵਲ ਹਸਪਤਾਲ ਰਾਜਪੁਰਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਪਾਲਇੰਦਰ ਸਿੰਘ ਨੇ ਵੀ ਸਭਾ ਦੇ ਸਾਬਕਾ ਤੇ ਮਰਹੂਮ ਪ੍ਧਾਨ ਹਰਦੇਵ ਸਿੰਘ ਕੰਡੇਵਾਲਾ ਨੂੰ ਯਾਦ ਕਰਦਿਅਾਂ ਕਿਹਾ ਕਿ ੳੁਹਨਾਂ ਹਮੇਸ਼ਾ ਸਭਾ ਦੀ ਚੜੵਦੀਕਲਾ ਅਤੇ ਸਮਾਜ ਸੇਵਾ ਦੀ ਗੱਲ ਕੀਤੀ ਸੀ ਅਤੇ ਅੱਜ ਨੌਜਵਾਨਾਂ ਨੇ ਇਸ ਮੌਕੇ ਖੂਨਦਾਨ ਕਰਕੇ ਅਾਪਣਾ ਬਣਦਾ ਫਰਜ਼ ਨਿਭਾਇਅਾ ਹੈ| ੳੁਹਨਾਂ ਹਸਪਤਾਲ ਪ੍ਸ਼ਾਸ਼ਨ ਵੱਲੋਂ ਰਾਮਗੜੵੀਅਾ ਸਭਾ ਅਤੇ ਖੂਨਦਾਨੀਅਾਂ ਨੂੰ ਪ੍ਮਾਣ-ਪੱਤਰ ਵੀ ਦਿੱਤੇ|
ਇਸ ਮੌਕੇ ਡਾ. ਅੰਜੂ ਖੁਰਾਨਾ ਇੰਚਾਰਜ ਬਲੱਡ ਬੈਂਕ ਰਾਜਪੁਰਾ, ਪੂਜਾ ਮਹਿਤਾ, ਹਰਮੀਤ, ਯਾਦਵਿੰਦਰ ਤੋਂ ਇਲਾਵਾ ਰਾਮਗੜੵੀਅਾ ਸਭਾ ਵੱਲੋਂ ਬਲਬੀਰ ਸਿੰਘ ਖਾਲਸਾ, ਅਮਰੀਕ ਸਿੰਘ ਸੱਗੂ, ਜੋਗਿੰਦਰ ਸਿੰਘ ਮਠਾੜੂ, ਅਮਰਜੀਤ ਸਿੰਘ ਲਿੰਕਨ, ਰਾਜਿੰਦਰ ਸਿੰਘ ਚਾਨੀ, ਬਿਕਰਮ ਸਿੰਘ ਬਾਠ, ਕੁਲਵਿੰਦਰ ਸਿੰਘ ਬੰਟੂ, ਸਰਬਜੀਤ ਸਿੰਘ, ਨਰਿੰਦਰ ਸਿੰਘ, ਬਬਲਜੀਤ ਸਿੰਘ, ਕਰਮਜੀਤ ਸਿੰਘ, ਲੱਕੀ ਵੋਹਰਾ ਅਤੇ ਹੋਰ ਸਾਥੀਅਾਂ ਨੇ ਖੂਨਦਾਨ ਕੈਂਪ ਵਿੱਚ ਹਾਜ਼ਰੀ ਦਿੱਤੀ|