ਸਾਹੀ ਮੁਟਿਆਰ 2020 ਦਾ ਖਿਤਾਬ ਟਵਿੰਕਲਦੀਪ ਕੌਰ ਨੇ ਜਿੱਤਿਆ
ਫਿਲਮੀ ਅਦਾਕਾਰ ਹੌਬੀ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਕਰਤ
2020-11-09 16:15:02 ( ਖ਼ਬਰ ਵਾਲੇ ਬਿਊਰੋ
)
ਰਾਏਕੋਟ, 09 ਨਵੰਬਰ (ਗੁਰਭਿੰਦਰ ਗੁਰੀ) : ਸਾਹੀ ਮੁਟਿਆਰ ਪਟਿਆਲਾ ਵੱਲੋਂ ਡਾਇਰੈਕਟਰ ਅਵਿਨਾਸ ਕੌਰ ਅਮਨ ਵੜੈਚ ਦੀ ਅਗਵਾਈ ਹੇਠ ਸਾਹੀ ਮੁਟਿਆਰ 2020 ਸਮਾਗਮ ਹਵੇਲੀ 'ਚ ਕਰਵਾਇਆ ਗਿਆ, ਜਿਸ ਵਿੱਚ ਉੱਘੇ ਫਿਲਮੀ ਅਦਾਕਾਰ ਹੌਬੀ ਧਾਲੀਵਾਲ ਮੁੱਖ ਮਹਿਮਾਨ ਵਜੋਂ ਪੁੱਜੇ।
ਇਸ ਮੌਕੇ ਗ੍ਰੈਂਡ ਫਨੈਲੇ ਵਿੱਚ ਪੁੱਜੀਆਂ 10 ਮੁਟਿਆਰਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ, ਜਿੰਨ੍ਹਾਂ 'ਚੋਂ ਟਵਿੰਕਲਦੀਪ ਕੌਰ ਜੇਤੂ ਰਹੀ ਅਤੇ ਅਰਵਿੰਦਰ ਕੌਰ-ਜਸਮੀਨ ਕੌਰ ਫਸਟ ਰਨਰਅੱਪ ਅਤੇ ਸੈਕਿੰਡ ਰਨਰਅੱਪ ਅਰਸ਼ਦੀਪ ਕੌਰ ਅਤੇ ਸਿਮਰਜੀਤ ਕੌਰ ਰਹੀਆਂ, ਜਿੰਨ੍ਹਾਂ ਨੂੰ ਅਦਾਕਾਰ ਹੌਬੀ ਧਾਲੀਵਾਲ ਅਤੇ ਡਾਇਰੈਕਟਰ ਅਮਨ ਵੜੈਚ ਵੱਲੋਂ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਅਦਾਕਾਰ ਹੌਬੀ ਧਾਲੀਵਾਲ ਨੇ ਕਿ ਅਜਿਹੇ ਸਮਾਗਮ ਕਰਵਾ ਕੇ ਲੜਕੀਆਂ ਲਈ ਮਾਡਲਿੰਗ, ਅਦਾਕਾਰੀ ਆਦਿ ਦੇ ਖੇਤਰ 'ਚ ਜਾਣ ਲਈ ਅਤੇ ਅੱਗੇ ਵਧਣ ਲਈ ਚੰਗਾ ਮੌਕਾ ਹੈ, ਉਨ੍ਹਾਂ ਸਾਹੀ ਮੁਟਿਆਰ ਪਟਿਆਲਾ ਅਤੇ ਡਾਇਰੈਕਟਰ ਅਮਨ ਵੜੈਚ ਨੂੰ ਇਹ ਸਮਾਗਮ ਕਰਵਾਉਣ ਦੀ ਵਧਾਈ ਵੀ ਦਿੱਤੀ। ਇਸ ਮੌਕੇ ਡਾਇਰੈਕਟਰ ਅਮਨ ਵੜੈਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਹੀ ਮੁਟਿਆਰ 2020 ਦੇ ਜੋ ਮੁਕਾਬਲੇ ਕਰਵਾਏ ਗਏ ਹਨ, ਉਸ ਦਾ ਸੈਮੀਫਾਇਨਲ ਦੁਬਈ ਵਿਖੇ ਕਰਵਾਇਆ ਗਿਆ ਸੀ ਅਤੇ ਫਾਇਨਲ ਕੈਨੇਡਾ ਵਿਖੇ ਕਰਵਾਇਆ ਜਾਣਾ ਸੀ, ਪਰ ਕੋਵਿਡ-19 ਕਾਰਨ ਉਨ੍ਹਾਂ ਨੂੰ ਮਜ਼ਬੂਰੀ ਵੱਸ ਇਸ ਦਾ ਫਾਇਨਲ ਪੰਜਾਬ ਵਿਖੇ ਕਰਵਾਉਣਾ ਪਿਆ। ਉਨ੍ਹਾਂ ਇਸ ਮੌਕੇ ਜੇਤੂ ਮੁਟਿਆਰਾਂ ਨੂੰ ਮੁਬਾਰਕਵਾਦ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾਂ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ 'ਚ ਭਾਗ ਲੈ ਰਹੀਆਂ ਮੁਟਿਆਰਾਂ ਲਈ ਜਵੈਲਰੀ ਅਤੇ ਡਰੈਸਾਂ ਅਮਨ ਫੈਸ਼ਨ ਵੱਲੋਂ ਦਿੱਤੀਆਂ ਗਈਆਂ ਸਨ।
ਇਸ ਮੌਕੇ ਜੱਜਮੈਂਟ ਦੀ ਭੂਮਿਕਾ ਤਮੰਨਾ ਸੋਢੀ, ਸੰਦੀਪ ਕੌਰ ਸਿੱਧੂ, ਅਦਿੱਤੀ ਸਿੰਗਲਾ ਨਿਭਾਈ ਗਈ।