2020-11-29 20:24:49 ( ਖ਼ਬਰ ਵਾਲੇ ਬਿਊਰੋ )
30 ਨਵੰਬਰ 2020
ਇਹ ਸੁਨੇਹਾਂ ਸੀ ਸਾਹਿਬ ਸੀ੍ ਗੁਰੁ ਨਾਨਕ ਦੇਵ ਜੀ ਦਾ, ਜਿਨਾਂਹ ਦਾ 551 ਵਾਂ ਪਰਕਾਸ਼ ਦਿਵਸ ਅੱਜ ਪੂਰਾ ਜਗਤ ਮਨਾ ਰਿਹਾ ਹੈ। 1469 ਈ: ਤੋਂ ਲੈ ਕੇ 1539 ਈ: ਤੱਕ ਗੁਰੁ ਸਾਹਿਬ ਇਸ ਜਗਤ ਵਿਚ ਵਿਚਰਦੇ ਰਹੇ।ਉਨਾਂਹ ਦੇ ਜੀਵਨ ਦਾ ਇਕੋ ਇਕ ਮਨੋਰੱਥ ਸੀ, ਜਗਤ ਦੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਜਾਤ-ਪਾਤ ਵਿਚੋਂ ਕੱਢ ਕੇ ਉਸ ਅਕਾਲ ਪੁਰਖ ਦੇ ਨਾਮ ਨਾਲ ਜੋੜਨਾ।
ਆਪਣੇ ਜੀਵਨ ਦੇ ਤਕਰੀਬਨ 25 ਸਾਲਾਂ ਵਿਚ ( 1500-1524 ਈ: ) ਗੁਰੁ ਜੀ ਨੇ ਕੋਈ 25000 ਮੀਲ ਦਾ ਸਫਰ ਕੀਤਾ।ਇਹ ਚਾਰੋ ਉਦਾਸੀਆਂ, ਚਾਰੇ ਦਿਸ਼ਾਵਾਂ ਦੀਆਂ ਸਨ। ਪੂਰਬ, ਪੱਛਮ, ਉੱਤਰ ਅਤੇ ਦੱਖਨ। ਗੁਰੁ ਸਾਹਿਬ ਦੇ ਜੀਵਨ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਗੁਰੁ ਜੀ ਇਸ ਸਫਰ ਦੌਰਾਨ ਖਾਸ ਕਿਸਮ ਦੇ ਲੋਕਾਂ ਨੂੰ ਜਿਆਦਾ ਮਿਲੇ। ਇਕ ਜੋ ਧਰਮ ਦੀ ਕਿਰਤ ਕਰਨ ਵਾਲਾ, ਦੂਜਾ ਉਸ ਅਕਾਲ ਪੁਰਖ ਦੇ ਰੰਗ ਵਿਚ ਰਚਿਆ ਹੋਇਆ ਭੱਗਤ ਰੂਪ, ਤੀਜਾ ਜੋ ਮਹਾਂ ਜਾਲਿਮ ਜੋ ਭੋਲੇ ਲੋਕਾਂ ਤੇ ਜੁਲਮ ਕਰਦਾ ਸੀ, ਚੌਥਾ ਜੋ ਲੋਕਾਂ ਨੂੰ ਭਰਮਾਂ-ਵਹਿਮਾਂ ਵਿਚ ਫਸਾ ਕੇ ਆਪਣੇ ਮਗਰ ਲਾਈ ਰੱਖਦਾ ਸੀ ਤੇ ਪੰਜਵਾਂ ਧਰਮ ਦੇ ਆਗੂਆਂ ਨੂੰ ਜੋ ਲੋਕਾਂ ਨੂੰ ਗੁਮਰਾਹ ਕਰਦੇ ਸਨ।
ਗੁਰੁ ਜੀ ਦੀ ਦੂਰਅੰਦੇਸ਼ੀ ਦੇਖੋ ਉਹ ਜਾਣਦੇ ਸਨ ਕਿ ਅਗਰ ਇਹ ਆਗੂ ਉਨਾਂਹ ਦੀ ਗਲ ਸਮਝ ਗਏ ਤਾਂ ਉਹ ਬਾਕੀ ਦੇ ਆਪਣੇ ਲੋਕਾਂ ਨੂੰ ਆਪੇ ਸਮਝਾ ਲੈਣਗੇ। ਮਾਨਸ ਕੀ ਜਾਤ ਸਭੇ ਏਕੋ ਪਹਿਚਾਨ ਬੋ, ਦਾ ਸੁਨੇਹਾਂ ਸੰਸਾਰ ਦੇ ਕੋਣੇ ਕੋਣੇ ਵਿਚ ਦੇ ਕੇ ਗੁਰਬਾਣੀ ਅਤੇ ਗੁਰੁ ਪੰਰਪਰਾ ਦੀ ਰੀਤ ਚਲਾ ਦਿੱਤੀ। ਗੁਰੁ ਜੀ ਨੇ ਇਕ ਆਮ ਇਨਸਾਨ ਦਾ ਜੀਵਨ ਜੀ ਕੇ ਸਾਡੇ ਲਈ ਮਿਸਾਲ ਕਾਇਮ ਕੀਤੀ ਕਿ ਸਵਾਸ ਸਵਾਸ ਨਾਮ ਜਪਦੇ ਹੋਏ, ਦੱਸਾਂ ਨੌਹਾਂ ਦੀ ਕਿਰਤ ਕਰਦੇ ਹੋਏ ਜਾਤ ਪਾਤ ਤੋਂ ੳੱਪਰ ਉੱਠ ਕੇ ਅਸੀਂ ਕਿਸ ਤਰਾਂਹ ਆਪਣਾ ਜੀਵਨ ਜੀ ਸਕਦੇ ਹਾਂ।
ਆਪ ਸਾਰੇ ਪਾਠਕਾਂ ਨੂੰ ਸਾਹਿਬ ਸੀ੍ਰ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਪੁਰਬ ਦੀ ਲੱਖ ਲੱਖ ਵਧਾਈ। ਸਾਡੇ ਵਲੋਂ ਸਭ ਤੋਂ ਵੱਡੀ ਭੇਟਾ ਗੁਰੂ ਜੀ ਲਈ ਇਹੋ ਹੋ ਸਕਦੀ ਹੈ ਕਿ ਅੱਜ ਉਨਾਂਹ ਦੇ ਜਨਮ ਦਿਵਸ ਤੇ ਅਸੀਂ ਉਨਾਂ੍ਹ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾਂ ਜੀਵਨ ਸਫਲ ਕਰਨ ਲਈ ਪ੍ਰਣ ਕਰੀਏ।
ਗੁਰਦੇਵ ਸਿੰਘ ਰੂਪਰਾਏ ( ਦਿੱਲੀ )