2020-12-04 18:07:59 ( ਖ਼ਬਰ ਵਾਲੇ ਬਿਊਰੋ )
ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਵਿੱਚ ਮੁੱਕੇਬਾਜ਼ੀ ਖੇਤਰ ਦੀਆਂ ਤਿੰਨ ਮਹਾਨ ਹਸਤੀਆਂ ਵੱਲੋਂ ਆਪਣੇ ਐਵਾਰਡ ਵਾਪਸ ਕਰਨ ਦਾ ਫੈਸਲਾ।1982 ਦੀਆਂ ਨਵੀਂ ਦਿੱਲੀ ਏਸ਼ੀਅਨ ਗੇਮਜ਼ ਦੇ ਗੋਲਡ ਮੈਡਲਿਸਟ ਕੌਰ ਸਿੰਘ ਨੇ ਪਦਮ ਸ੍ਰੀ, ਪੰਜ ਵਾਰ ਦੇ ਓਲੰਪਿਕ ਖੇਡਾਂ ਦੇ ਚੀਫ ਕੋਚ ਗੁਰਬਖਸ਼ ਸਿੰਘ ਸੰਧੂ ਨੇ ਦਰੋਣਾਚਾਰੀਆ ਐਵਾਰਡ ਅਤੇ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਦੇ ਮੈਡਲਿਸਟ ਜੈਪਾਲ ਸਿੰਘ ਨੇ ਅਰਜੁਨਾ ਐਵਾਰਡ ਵਾਪਸ ਕਰਨ ਦਾ ਕੀਤਾ ਐਲਾਨ।