2020-12-04 20:05:22 ( ਖ਼ਬਰ ਵਾਲੇ ਬਿਊਰੋ )
ਅੰਮ੍ਰਿਤਸਰ 4 ਨਵੰਬਰ ਅੱਜ ਅੰਦੋਲਨਕਾਰੀ ਕਿਸਾਨ ਸੰਗਠਨਾਂ ਤੇ ਭਾਰਤ ਸਰਕਾਰ ਨਾਲ ਬੜੀ ਅਹਿਮ ਬੈਠਕ ਵਿਵਾਦਤ ਕਨੂੰਨਾਂ ਬਾਰੇ ਹੋ ਰਹੀ ਹੈ ਜਿਸਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹਨ ਕਿ ਜੇਕਰ ਇਹ ਬੈਠਕ ਵੀ ਬੇੱਸਿਟਾ ਰਹੀ ਤਾਂ ਤਣਾਅ ਤਿੱਖਾ ਹੋ ਜਾਣ ਦੀ ਸੰਭਾਵਨਾ ਹੈ।ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਜਾਰੀ ਬਿਆਨ ਚ ਕੀਤਾ ਹੈ ।ਸ.ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਮੋਦੀ ਸਰਕਾਰ ਤੇ ਜ਼ੋਰ ਦਿਤਾ ਕਿ ੳੁਹ ਇਹ ਕਨੂੰਨ ਵਾਪਸ ਲਵੇ। ਰਵੀਇੰਦਰ ਸਿੰਘ ਹੁਕਮਰਾਨਾ ਨੂੰ ਯਾਦ ਕਰਵਾਇਆ ਕਿ ਹਕੂਮਤਾਂ ਲੋਕ ਬਣਾਂੳੁਦੇ ਹਨ ਜੋ ਕਨੂੰਨ ਅਵਾਮ ਵਾਸਤੇ ਬਣਾੳੁਂਦੇ ਹਨ ।ਜੇਕਰ ਲੋਕ ੳੁਸਦੀ ਵਿਰੋਧਤਾ ਕਰਦੇ ਹਨ ਤਾਂ ਲੋਕਤੰਤਰ ਪ੍ਰਣਾਲੀ ਚ ਜ਼ਬਰਦਸਤੀ ਕਨੂੰਨ ਥੋਪਣ ਦੀ ਥਾਂ ,ਵਾਪਸ ਲਏ ਜ਼ਾਂਦੇ ਹਨ। ਜਬਰੀ ਥੋਪੇ ਕਾਨੂੰਨ ਡਿਕਟੇਟਰਸ਼ਿਪ ਅਖਵਾੳੁਦੇ ਹਨ । ਭਾਰਤ ਦੁਨੀਆਂ ਦਾ ਮੰਨਿਆਂ ਹੋਇਆ ਜਮਹੂਰੀਅਤ ਮੁਲਕ ਹੈ। ਜਿੱਥੋ ਦਾ ਅਵਾਮ ਆਪਣੀ ਸਰਕਾਰ 5 ਸਾਲ ਲਈ ਬਣਾੳੁਦਾ ਹੈ। ੳੁਨਾਂ ਸਪੱਸ਼ਤ ਕੀਤਾ ਕਿ ਇਹ ਨੌਬਤ ਕੱਚ-ਘਰੜ ਰਾਜਨੀਤੀਵਾਨਾ ਕਾਰਨ ਬਣੀ ਹੈ ਜਿਨਾ ਨੇ ਇਸ ਸਬੰਧੀ ਭਾਰਤ ਦੇ ਕਿਸਾਨ ਸੰਗਠਨਾ ਦੇ ਪ੍ਰਤੀਨਿੱਧੀਆਂ ਨੂੰ ਭਰੋਸੇ ਚ ਨਹੀਂ ਲਿਆ।