2021-01-03 13:22:29 ( ਖ਼ਬਰ ਵਾਲੇ ਬਿਊਰੋ )
ਪੰਜਾਬ ਤੋਂ ਦਿੱਲੀ ਪੁੱਜੇ ਕਿਸਾਨ ਅੰਦੋਲਨ ਦੇ ਸੰਘਰਸ਼ ਦੀ ਹਮਾਇਤ ਕਰਨ ਕਰਕੇ ਸੁਰਖੀਆਂ ਚ ਆਏ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਫਿਲਮੀ ਅਦਾਕਾਰ ਦਿਲਜੀਤ ਦੁਸਾਂਝ ਖ਼ਿਲਾਫ਼ ਆਮਦਨ ਕਰ ਵਿਭਾਗ ਵੱਲੋਂ ਜਾਂਚ ਸ਼ੁਰੂ ਕੀਤੇ ਜਾਣ ਦੀਆਂ ਅਫਵਾਹਾਂ ਜ਼ੋਰਾਂ ਤੇ ਹਨ ਰਿਪੋਰਟਾਂ ਮੁਤਾਬਕ ਦਲਜੀਤ ਵੱਲੋਂ ਕਿਸਾਨ ਅੰਦੋਲਨ ਲਈ ਫੰਡ ਦੇਣ ਮਗਰੋਂ ਆਮਦਨ ਕਰ ਵਿਭਾਗ ਨੇ ਅਦਾਕਾਰ ਦੁਸਾਂਝ ਅਤੇ ਸਪੀਡ ਰਿਕਾਰਡਜ਼ ਨਾਮੀ ਕੰਪਨੀ ਖ਼ਿਲਾਫ਼ ਜਾਂਚ ਆਰੰਭ ਕਰ ਦਿੱਤੀ ਹੈ ਸੂਤਰਾਂ ਮੁਤਾਬਕ ਲੀਗਲ ਰਾਈਟਸ ਅਬਜ਼ਰਵੇਟਰੀ ਨਾਂ ਦੀ ਜਥੇਬੰਦੀ ਨੇ ਇਸ ਮਾਮਲੇ ਵਿੱਚ ਵਾਂਗੂੰ ਸ਼ਿਕਾਇਤ ਕੀਤੀ ਸੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਦੁਸਾਂਝ ਅਤੇ ਉਕਤ ਕੰਪਨੀ ਨੇ ਕੈਨੇਡਾ ਅਤੇ ਬਰਤਾਨੀਆ ਤੇ ਹੋਰ ਮੁਲਕਾਂ ਤੋਂ ਪੈਸੇ ਲੈ ਕੇ ਕਿਸਾਨ ਅੰਦੋਲਨ ਵਾਸਤੇ ਦਿੱਤਾ ਹੈ ਰਿਪੋਰਟ ਮੁਤਾਬਕ ਇਸ ਦਿਨ ਸਤਾਈ ਦਸੰਬਰ ਨੂੰ ਵਿਭਾਗ ਨੂੰ ਸੌਂਪੀ ਗਈ ਸੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸਪੀਡ ਰਿਕਾਰਡ ਉਸ ਨੇ ਵੱਖ ਵੱਖ ਨਾਵਾਂ ਤੇ ਕੰਪਨੀਆਂ ਖੋਲ੍ਹ ਰੱਖੇ ਹਨ ਤੇ ਵਿਦੇਸ਼ਾਂ ਤੋਂ ਚੰਦਾ ਇਕੱਠਾ ਕਰਕੇ ਕਿਸਾਨ ਅੰਦੋਲਨ ਵਾਸਤੇ ਭੇਜਿਆ ਜਾ ਰਿਹਾ ਹੈ ਯਾਦ ਰਹੇ ਕਿ ਦਿਲਜੀਤ ਦੁਸਾਂਝ ਨੇ ਦਿੱਲੀ ਬਾਰਡਰਾਂ ਤੇ ਡਟੇ ਕਿਸਾਨਾਂ ਲਈ ਇੱਕ ਕਰੋੜ ਰੁਪਏ ਦਿੱਤੇ ਸਨ ਇਹ ਵੀ ਜ਼ਿਕਰਯੋਗ ਹੈ ਕਿ ਅਦਾਕਾਰ ਦਿਲਜੀਤ ਦੁਸਾਂਝ ਅਤੇ ਹਿੰਦੀ ਫ਼ਿਲਮ ਅਭਿਨੇਤਰੀ ਕੰਗਨਾ ਰਨੌਤ ਦਰਮਿਆਨ ਖੁੱਲ੍ਹੀ ਟਵੀਟਰ ਜੰਗ ਵੀ ਛਿੜ ਗਈ ਸੀ ਦੁਸਾਂਝ ਦੀ ਹਮਾਇਤ ਤੇ ਪੰਜਾਬੀ ਦੇ ਅਦਾਕਾਰ ਤੇ ਗਾਇਕ ਵੀ ਖੁੱਲ੍ਹ ਕੇ ਸਾਹਮਣੇ ਆਏ ਸਨ ਕੰਗਣਾ ਪਿਛਲੇ ਸਮੇਂ ਤੋਂ ਭਾਜਪਾ ਦੀ ਖੁੱਲ੍ਹੀ ਹਮਾਇਤ ਕਰ ਰਹੀ ਹੈ ਚੇਤੇ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਪੰਜਾਬ ਦੇ ਆੜ੍ਹਤੀਆਂ ਨੂੰ ਵੀ ਆਮਦਨ ਕਰ ਵਿਭਾਗ ਨੇ ਨੋਟਿਸ ਦਿੱਤੇ ਸਨ ਤੇ ਕਈ ਥਾਈਂ ਤਾਂ ਆੜ੍ਹਤੀਆਂ ਦੇ ਆਮਦਨ ਕਰ ਵਿਭਾਗ ਨੇ ਛਾਪੇ ਵੀ ਮਾਰੇ ਸਨ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਹੈ