2021-01-11 09:35:50 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ :-ਬੀਤੀ ਰਾਤ ਚੰਡੀਗੜ੍ਹ ਪੁਲੀਸ ਵੱਲੋਂ 3ਡਿਸਕੋ ਕਲੱਬਾਂ ਤੇ ਹੁੱਕਾ ਬਾਰਾਂ ਚ ਛਾਪੇਮਾਰੀ ਕਰਕੇ ਜਿੱਥੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਹੈ ਉਥੇ ਹੁੱਕਾ ਪੀਣ ਦੇ ਸ਼ੌਕੀਨ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਮੌਕੇ ਤੇ ਕਾਬੂ ਕਰਨ ਦੀ ਸੂਚਨਾ ਹੈ ਮਿਲੀ ਹੈ ।ਮਿਲੀ ਜਾਣਕਾਰੀ ਅਨੁਸਾਰ ਸੀਲ ਕੀਤੇ ਗਏ ਕਲੱਬਾਂ ਚ ਸੈਕਟਰ 9 ਵਿਖੇ ਚੱਲ ਰਹੇ ਪਾਈਪ ਅਤੇ ਵਾਇਰਲ ਜਦਕਿ ਸੈਕਟਰ 26 ਚ ਸਟੇਟ ਆਫ ਡਾਂਸ ਹੁੱਕਾ ਬਾਰ ਆਦਿ ਨੂੰ ਸੀਲ ਕੀਤਾ ਗਿਆ ਹੈ । ਇਸੇ ਦੌਰਾਨ ਪੁਲੀਸ ਨੇ ਹੁੱਕੇ ਵੀ ਜ਼ਬਤ ਕਰਨ ਤੋ ਇਲਾਵਾ ਮੁਕੱਦਮਾ ਵੀ ਦਰਜ ਕਰ ਲਿਆ ਹੈ ।