ਟਰੱਕ ਵਿੱਚ ਕੈਦ 17 ਗਊਵਸ਼ ਕੀਤੇ ਬਰਾਮਦ
2021-01-13 17:40:41 ( ਖ਼ਬਰ ਵਾਲੇ ਬਿਊਰੋ )
ਮੁੱਲਾਪੁਰ ਦਾਖਾ (ਸੰਜੀਵ ਮੁੱਲਾਪੁਰ)
ਮਾਡਲ ਥਾਣਾ ਦਾਖਾ ਦੀ ਪੁਲਿਸ ਨੇ ਗਊ ਵੰਸ਼ ਨੂੰ ਤਸਕਰੀ ਕਰਕੇ ਬੁਚੜਖਾਨੇ ਵਿਚ ਲਿਆ ਰਹੇ ਦੋ ਦੋਸ਼ੀਆਂ ਨੂੰ ਸਮੇਤ ਟਰੱਕ ਸਮੇਤ 17 ਗਊਵੰਸ਼ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਅਤੇ ਤਿੰਨ ਦੋਸ਼ੀ ਮੌਕੇ ਪਰ ਫਰਾਰ ਹੋ ਗਏ ।ਦਾਖਾ ਪੁਲਿਸ ਨੇ ਦੋਸ਼ੀਆ ਖਿਲਾਫ ਮੁਕੱਦਮਾ ਦਰਜ ਕਰਕੇ ਗਊਵਸ਼ (ਗਊਆਂ ) ਨੂੰ ਗਊਸ਼ਾਲਾ ਭੇਜ ਦਿੱਤਾ ।ਥਾਣਾ ਦਾਖਾ ਦੀ ਇੰਸਪੈਕਟਰ ਪ੍ਰੇਮ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੀਸ਼ ਸ਼ਰਮਾ ਪੁੱਤਰ ਸ਼ੰਭੂਨਾਥ ਵਾਸੀ ਸ਼ਿਵਪੁਰੀ ਲੁਧਿਆਣਾ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਬਰਨਾਲਾ ਤੋਂ ਪੰਜ ਵਿਅਕਤੀ ਟਰੱਕ ਨੰਬਰ ਵਿਚ ਗਊਵੰਸ਼ ਗਊਆਂ ਬਲਦਾਂ ਨੂੰ ਬੂਚੜਖਾਨੇ ਯੂਪੀ ਕੰਟੇਨਰ ਵਿੱਚ ਲੱਦ ਕੇ ਲਿਜਾ ਰਹੇ ਹਨ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਦਾਖਾ ਦੀ ਐਸ ਆਈ ਜਰਨੈਲ ਸਿੰਘ ਨੇ ਨਾਕੇਬੰਦੀ ਕਰਦੇ ਹੋਏ ਮੁੱਲਾਂਪੁਰ ਸ਼ਹਿਰ ਅੰਦਰ ਇਸ ਟਰੱਕ ਨੂੰ ਕਾਬੂ ਕਰਕੇ ਮੌਕੇ ਤੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਤਿੰਨ ਦੋਸ਼ੀ ਫਰਾਰ ਹੋਣ ਵਿਚ ਸਫਲ ਹੋ ਗਏ ।ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਖ਼ਵਾਜ਼ਾ ਪੁੱਤਰ ਸਾਂਵਰੀਆ ਵਾਸੀ ਜਲਾਲਾਬਾਦ ਯੂਪੀ ਫ਼ਰੀਦ ਪੁੱਤਰ ਸਤਪਾਲ ਵਾਸੀ ਜਲਾਲਾਬਾਦ ਯੂਪੀ ਦੇ ਤੌਰ ਤੇ ਹੋਈ ਹੈ ਅਤੇ ਫ਼ਰਾਰ ਆਸ਼ੂ ਖਾਂ ਪੁੱਤਰ ਇਨੋਸ ਖਾਂ ਢਿੱਲਵਾਂ ਮੌੜ ਪੱਖੋ ਕੈਂਚੀਆਂ, ਸਾਦਾ ਅਤੇ ਸਹਿਯਾਦ ਤਾਜਪੁਰ ਜਿਲ੍ਹਾ ਸਹਾਰਨਪੁਰ ਯੂ.ਪੀ ਦੇ ਤੋਰ ਤੇ ਹੋਈ ਹੈ ਅਤੇ ਖਵਾਜਾ ਅਤੇ ਫਰੀਦ ਨੂੰ ਬਰਨਾਲੇ ਤੋਂ ਆਸ਼ੂ ਖਾ ਨੇ ਇਹ ਗਊਆਂ ਬਲਦ ਬੁਚੜਖਾਨੇ ਟਰੱਕ ਵਿੱਚ ਲੋਡ ਕਰਵਾਏ ਸਨ।ਇੰਸਪੈਕਟਰ ਪਰੇਮ ਸਿੰਘ ਨੇ ਦੱਸਿਆ ਕਿ ਦੋਵੇ ਦੋਸ਼ੀਆ ਦਾ ਪੁਲਿਸ ਰਿਮਾਡ ਹਾਸਲ ਕਰਕੇ ਤਫਦੀਸ਼ ਕੀਤੀ ਜਾਵੇਗੀ ਕਿ ਇਹ ਕਦੋਂ ਤੋਂ ਗਊਆਂ ਦੀ ਤਸਕਰੀ ਕਰ ਰਹੇ ਹਨ ਅਤੇ ਇੰਨਾ ਖਿਲਾਫ ਪਹਿਲਾ ਕਿਹੜੇ ਕੇਸ ਦਰਜ ਹਨ ਅਤੇ ਫਰਾਰ ਦੋਸ਼ੀਆ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।ਗਊ ਰਕਸ਼ਾ ਦਲ ਪੰਜਾਬ ਦੇ ਪ੍ਰਧਾਨ ਸਤਨਾਮ ਵਰਮਾ ਰਾਜਪੁਰਾਨੇ ਦੱਸਿਆ ਕਿ ਉਨਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਹ ਪਸ਼ੂ ਤਸਕਰ ਗਊਆਂ ਦੀ ਤਸਕਰੀ ਕਰਕੇ ਬਰਨਾਲਾ ਤੋਂ ਯੂ.ਪੀ ਜਾ ਰਹੇ ਹਨ ਅਤੇ ਇੰਨਾ ਦਾ ਪਿੱਛਾ ਕਰਕੇ ਇੰਨਾ ਬਾਰੇ ਦਾਖਾ ਪੁਲਿਸ ਨੂੰ ਸੂਚਨਾ ਦੇ ਕੇ ਇੰਨਾ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ।