2021-01-14 15:13:03 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ,14 ਜਨਵਰੀ : SC ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਯੰਤ ਦਵੇ ਨੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ ਜੋ ਕਿ ਸੁਪਰੀਮ ਕੋਰਟ ਦੀ ਅਦਾਲਤ ਵਿੱਚ ਕਿਸਾਨਾਂ ਦਾ ਪੱਖ ਰੱਖ ਰਹੇ ਸੀ। ਜਾਣਕਾਰੀ ਅਨੁਸਾਰ ਦੁਸ਼ਯੰਤ ਦਵੇ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਉਹ ਅਦਾਲਤ ਵਿੱਚ ਕਿਸਾਨਾਂ ਦਾ ਪੱਖ ਰੱਖ ਰਹੇ ਹਨ ਇਸ ਲਈ ਸਰਕਾਰ ਦਾ ਦਬਾਅ ਉਨ੍ਹਾਂ ਤੇ ਨਾ ਪਵੇ ਇਸ ਲਈ ਉਨ੍ਹਾਂ ਵੱਲੋਂ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਲਈ ਬਣਾਈ ਕਮੇਟੀ ਤੋਂ ਅਜ ਭੁਪਿੰਦਰ ਸਿੰਘ ਮਾਨ ਵੱਲੋਂ ਵੀ ਅਸਤੀਫ਼ਾ ਦਿੱਤਾ ਗਿਆ ਹੈ