2021-01-14 15:58:52 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ :- ਕਿਸਾਨ ਅੰਦੋਲਨ ਨੂੰ ਹਮਾਇਤ ਸਪੋਰਟਰਾਂ ਤੇ ਹੁਣ ਕੇਂਦਰ ਸਰਕਾਰ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ । ਇਹ ਦੋਸ਼ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਟਰਾਂਸਪੋਰਟ ਦੀ ਸਰਵਿਸ ਦੇਣ ਵਾਲੇ ਲੁਧਿਆਣਾ ਦੇ ਟਰਾਂਸਪੋਰਟ ਇੰਦਰਪਾਲ ਸਿੰਘ ਝੱਜ ਵਿਰੁੱਧ ਕੇਂਦਰੀ ਗ੍ਰਹਿ ਮੰਤਰਾਲੇ ਦੀ ਜਾਂਚ ਏਜੰਸੀ ਐੱਨਆਈਏ ਵੱਲੋਂ ਮੁਕੱਦਮਾ ਦਰਜ ਕਰਕੇ ਉਸ ਨੂੰ ਸੰਮਨ ਕੀਤੇ ਗਏ ਹਨ । ਐਡਵੋਕੇਟ ਘੁੰਮਣ ਨੇ ਕਿਹਾ ਕਿ ਉਸ ਨੂੰ ਇਹ ਵੀ ਪਤਾ ਲੱਗਿਆ ਹੈ ਬਹੁਤ ਸਾਰੇ ਸਪੋਟਰਾਂ ਨੂੰ ਸੰਮਨ ਜਾ ਰਹੇ ਹਨ । ਐਡਵੋਕੇਟ ਘੁੰਮਣ ਨੇ "ਖ਼ਬਰ ਵਾਲੇ ਡਾਟਕਾਮ" ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਕੋਈ ਵੀ ਨਾਗਰਿਕ ਆਪਣੇ ਹੱਕਾਂ ਲਈ ਰੋਸ ਮੁਜ਼ਾਹਰੇ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਡੈਮੋਕ੍ਰੇਟਿਕ ਰਾਈਟ ਹੈ । ਉਨ੍ਹਾਂ ਦੱਸਿਆ ਕਿ ਉਹ ਐਨ ਆਈ ਏ ਵੱਲੋਂ ਕੀਤੇ ਗਏ ਦਰਜ ਮੁਕੱਦਮਿਆਂ ਦੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ ।