2021-01-14 16:53:02 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ 14 ਜਨਵਰੀ : ਆਮ ਲੋਕਾਂ ਦਾ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਦਾ ਸੁਪਨਾ ਪੂਰਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਉਡਾਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੱਘਰ ਸੰਕ੍ਰਾਂਤੀ ਮੌਕੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਚੰਡੀਗੜ੍ਹ-ਹਿਸਾਰ ਹਵਾਈ ਟੈਕਸੀ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਹਵਾਈ ਟੈਕਸੀ ਚਾਰ ਸੀਟ ਦੇ ਇੱਕ ਛੋਟੇ ਜਿਹੇ ਜਹਾਜ਼ ਦੇ ਰੂਪ ਵਿਚ ਹੋਵੇਗੀ, ਜਿਸ ਰਾਹੀਂ ਚੰਡੀਗੜ੍ਹ ਹਿਸਾਰ ਦਾ ਸਫ਼ਰ 45 ਮਿੰਟ ਵਿੱਚ ਪੂਰਾ ਹੋ ਜਾਵੇਗਾ।ਅੱਜ ਪਹਿਲੇ ਪੜਾਅ ਦੌਰਾਨ ਇਕ ਸੇਵਾ ਚੰਡੀਗੜ੍ਹ ਤੋਂ ਹਿਸਾਰ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿੱਚ 18 ਜਨਵਰੀ ਤੋਂ ਹਵਾਈ ਟੈਕਸੀ ਹਿਸਾਰ ਤੋਂ ਦੇਹਰਾਦੂਨ ਅਤੇ ਤੀਸਰੇ ਪੜਾਅ ਵਿਚ ਹਵਾਈ ਟੈਕਸੀ 13 ਜਨਵਰੀ ਨੂੰ ਚੰਡੀਗਡ਼੍ਹ ਤੋਂ ਦੇਹਰਾਦੂਨ ਅਤੇ ਹਿਸਾਰ ਤੋਂ ਧਰਮਸ਼ਾਲਾ ਤੱਕ ਦੀ ਸ਼ੁਰੁਆਤ ਕੀਤੀ ਜਾਵੇਗੀ।