2021-01-16 13:24:06 ( ਖ਼ਬਰ ਵਾਲੇ ਬਿਊਰੋ )
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਵੈਕਸੀਨ ਦੀ ਸ਼ੁਰੁਆਤ ਕੀਤੀ ਗਈ ਅਤੇ ਕੋਰੋਨਾ ਵੈਕਸੀਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਤੋਂ ਦੂਰ ਰਹਿਣ ਲਈ ਵੀ ਸੁਚੇਤ ਕੀਤਾ ਗਿਆ। ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਵੈਕਸੀਨ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਭਾਰਤ ਦੇ ਵਿਗਿਆਨਕਾ ਨੇ ਘੱਟ ਸਮੇਂ ਵਿੱਚ ਕੋਰੋਨਾ ਵੈਕਸੀਨ ਤਿਆਰ ਕਰਕੇ ਵੱਡੇ ਪੱਧਰ ਤੇ ਉਪਲਬਧੀ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੀ ਮੈਡੀਕਲ ਤੇ ਪੂਰੀ ਦੁਨੀਆਂ ਨੂੰ ਭਰੋਸਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਕੋਰੋਨਾ ਵੈਕਸਿਨ ਲਗਾਉਣ ਲਈ ਰਜਿਸਟਰੇਸ਼ਨ ਅਤੇ ਟਰੈਕਿੰਗ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੌਰਾਨ ਦੇਸ਼ ਵਿੱਚ 3006 ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਚ ਡਾਕਟਰ, ਨਰਸ, ਪੈਰਾਮੈਡੀਕਲ ਸਟਾਫ, ਆਸ਼ਾ ਵਰਕਰ ਤੋਂ ਇਲਾਵਾ ਫਰੰਟਲਾਇਨ ਮੁਲਾਜ਼ਮਾਂ ਨੂੰ ਕੋਰੋਨਾ ਵੈਕਸਿਨ ਦਾ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿੱਚ ਪੁਲਿਸ, ਆਰਮੀ ਅਤੇ ਫਾਇਰ ਬਿਗ੍ਰੇਡ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਟੀਕਾ ਲੱਗੇਗਾ।ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸਿਨ ਦੀ ਦੋ ਡੋਜਾ ਲੱਗਣ ਤੋਂ ਬਾਅਦ ਵੀ ਮਾਸਕ, ਦੋ ਗਜ਼ ਦੀ ਦੂਰੀ ਅਤੇ ਹੋਰ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋਣਗੀਆਂ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਕੋਰੋਨਾ ਮਹਾਂਮਾਰੀ ਦੌਰਾਨ ਸਬਰ ਨਾਲ ਜੰਗ ਲੜੀ ਜਾ ਰਹੀ ਹੈ ਉਸੇ ਤਰ੍ਹਾਂ ਕੋਰੋਨਾ ਵੈਕਸੀਨ ਲਗਾਉਣ ਲਈ ਦੇਸ਼ ਦੇ ਲੋਕਾਂ ਨੂੰ ਸਬਰ ਰੱਖਣਾ ਪਵੇਗਾ ਤਾਂ ਹੀ ਅਸੀਂ ਕੋਰੋਨਾ ਤੇ ਜੰਗ ਜਿੱਤ ਸਕਾਂਗੇ।