2021-01-18 13:07:10 ( ਖ਼ਬਰ ਵਾਲੇ ਬਿਊਰੋ )
ਸਿਘੂ ਬਾਰਡਰ, (ਕੁਲਵਿੰਦਰ ਸਿੰਘ ਚੰਦੀ) :- ਖੇਤੀ ਕਾਨੂੰਨਾਂ ਦੇ ਵਿਰੁੱਧ ਹਰਿਅਾਣਾ ਦੇ ਭਾਜਪਾਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਟੇਜ ਦੀ ਭੰਨਤੋੜ ਕਰਨ ਅਤੇ ਉਸ ਦਾ ਬਾਈਕਾਟ ਕਰਨ ਵਾਲੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਤੋਂ ਪੰਜਾਬ ਵਾਲੇ ਸੰਯੁਕਤ ਮੋਰਚੇ ਦੇ ਆਗੂ ਨਾਰਾਜ਼ ਹੋ ਗਏ ਹਨ ।। ਜਿਸ ਕਾਰਨ ਗੁਰਨਾਮ ਸਿੰਘ ਚਡੂਨੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਾਲ ਦੀ ਘੜ੍ਹੀ ਸੰਯੁਕਤ ਕਿਸਾਨ ਮੋਰਚੇ 'ਚ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ । ਉਨ੍ਹਾਂ ਤੇ ਇਲਜਾਮ ਹਨ ਕਿ ਗੁਰਨਾਮ ਸਿੰਘ ਚੜੂਨੀ ਦੀ ਬੀਤੇ ਕੱਲ੍ਹ ਕੁਝ ਸਿਆਸੀ ਲੋਕਾਂ ਨਾਲ ਮੀਟਿੰਗ ਕੀਤੇ ਜਾਣ ਦੀ ਗੱਲ ਸਾਹਮਣੇ ਅਾੲੀ ਹੈ। ਜਦੋਂ ਕਿ ਕਿਸਾਨੀ ਸੰਘਰਸ਼ 'ਚ ਸ਼ੁਰੂ ਤੋਂ ਹੀ ਸਿਆਸੀ ਲੀਡਰਾਂ ਦਾ ਬਾਈਕਾਟ ਕੀਤਾ ਗਿਆ ਸੀ । ਇਸ ਦੇ ਬਾਵਜੂਦ ਕਿਸਾਨ ਆਗੂ ਨੇ ਜ਼ਾਬਤੇ ਤੋਂ ਬਾਹਰ ਜਾਦਿਆ ਸਿਆਸੀ ਲੀਡਰਾਂ ਨਾਲ ਮੀਟਿੰਗ ਕੀਤੀ । ਫਿਲਹਾਲ ਚੜੂਨੀ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ 'ਚੋ.ਬਾਹਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦੀ ਜਾਂਚ ਅਤੇ ਗਲਬਾਤ ਕਰਨ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤੇ ਜਾਣ ਦੇ ਚਰਚਾ ਹੈ। ਜੋ ਆਉਦੇ ਦਿਨਾਂ 'ਚ ਪੜਤਾਲ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਆਪਣੀ ਰਿਪੋਟ ਦੇਵੇਗੀ। ਜਾਣਕਾਰੀ ਮੁਤਾਬਿਕ ਗੁਰਨਾਮ ਸਿੰਘ ਚੜੂਨੀ ਨੇ ਆਉਦੇ ਦਿਨਾ 'ਚ 22,23 ਜਨਵਰੀ ਨੂੰ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਮੈਂਬਰ ਪਾਰਲੀਮੈਂਟਾਂ ਆਦਿ ਨੁਮਾਇੰਦਿਆਂ ਨੂੰ ਜਨ ਸਾਸਦ ਚ ਆਉਣ ਦਾ ਸੱਦਾ ਦਿੱਤਾ ਗਿਆ ਹੈ । ਦੂਜੇ ਪਾਸੇ ਆਮ ਆਦਮੀ ਪਾਰਟੀ ,ਕਾਂਗਰਸ ਪਾਰਟੀ ,ਅਕਾਲੀ ਦਲ ਡੈਮੋਕਰੈਟਿਕ ਆਦਿ ਨੇ ਗੁਰਨਾਮ ਸਿੰਘ ਚੰਡੂਨੀ ਦੇ ਸੱਦੇ ਤੇ ਫੁੱਲ ਚੜ੍ਹਾਉਂਦਿਆਂ ਆਪਣੇ ਨੁਮਾਇੰਦੇ ਜਨ ਸੰਸਦ ਭੇਜਣ ਦੀ ਗੱਲ ਕਹੀ ਹੈ ਤਾਂ ਜੋ ਕੇਂਦਰ ਸਰਕਾਰ ਦਾ ਕਾਲੇ ਕਾਨੂੰਨ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਜਾ ਸਕੇ ।