2021-01-18 20:57:38 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਦੀ ਅੱਜ ਚੋਣ ਹੋਈ ਜਿਸ ਵਿੱਚ ਪ੍ਰਧਾਨਗੀ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਗਹਿਗੱਚ ਮੁਕਾਬਲਾ ਹੋਇਆ । ਪ੍ਰੈਸ ਗੈਲਰੀ ਦੀ ਪ੍ਰਧਾਨਗੀ ਦਾ ਤਾਜ ਪੰਜਾਬ ਕੇਸਰੀ ਦੇ ਪ੍ਰਮੁੱਖ ਪੱਤਰਕਾਰ ਡਾ ਅਸ਼ਵਨੀ ਕੁਮਾਰ ਦੇ ਸਿਰ ਤੇ ਸਜਿਆ 'ਉਨ੍ਹਾਂ ਨੇ ਆਪਣੇ ਵਿਰੋਧੀ ਗੁਰ ਉਪਦੇਸ਼ ਭੁੱਲਰ ਨੂੰ ਹਰਾੲਿਅਾ ।ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਯੂ ਐੱਨ ਆਈ ਦੇ ਰਮੇਸ਼ ਸ਼ਰਮਾ ਨੂੰ ਸਰਬਸੰਮਤੀ ਮਿਲੀ । ਜਨਰਲ ਸਕੱਤਰ ਦੇ ਅਹੁਦੇ ਲਈ ਹਰੀਸ਼ ਚੰਦਰ ਬਾਗਾਂਵਾਲਾ ਤੇ ਦੈਨਿਕ ਸਵੇਰਾ ਦੇ ਬਿਊਰੋ ਚੀਫ ਨਰੇਸ਼ ਸ਼ਰਮਾ ਦਰਮਿਆਨ ਸੀ । ਦੋਵਾਂ ਦੀਆਂ ਵੋਟਾਂ ਬਰਾਬਰ ਰਹਿਣ ਤੋਂ ਬਾਅਦ ਟਾਸ ਪਾਉਣ ਦਾ ਫ਼ੈਸਲਾ ਕੀਤਾ ਗਿਆ ,ਜਿਸ ਵਿੱਚ ਹਰੀਸ਼ ਚੰਦਰ ਬਾਗਾਂਵਾਲਾ ਜਨਰਲ ਸਕੱਤਰ ਬਣੇ ਗਏ । ਡਾ ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਬਣੇ ਸਾਰੇ ਨਵੇਂ ਅਹੁਦੇਦਾਰਾਂ ਨੂੰ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਜਵਾ, 'ਸੀਨੀਅਰ ਪੱਤਰਕਾਰ ਵਿਸ਼ਾਲ ਅੰਗਰੀਸ਼ ,ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ,ਪੱਤਰਕਾਰ ਬਿਕਰਮਜੀਤ ਸਿੰਘ ਮਾਨ ,ਪੱਤਰਕਾਰ ਨਰਿੰਦਰ ਜੱਗਾ ,ਖ਼ਬਰ ਵਾਲੇ ਡਾਟ ਕਾਮ ਦੇ ਸੰਪਾਦਕ ਪਰਮਿੰਦਰ ਸਿੰਘ ਜੱਟਪੁਰੀ ,ਪੱਤਰਕਾਰ ਰਮਨਜੀਤ ਸਿੰਘ ਆਦਿ ਨੇ ਵਧਾਈ ਦਿੱਤੀ ।