2021-01-22 16:42:11 ( ਖ਼ਬਰ ਵਾਲੇ ਬਿਊਰੋ )
ਦਿੱਲੀ ਦੇ ਵਿਗਿਆਨ ਭਵਨ ‘ਚ ਕੇਂਦਰ ਤੇ ਕਿਸਾਨਾਂ ਵਿਚਾਲੇ 11ਵੇਂ ਗੇੜ ਦੀ ਬੈਠਕ ਅੱਜ ਚੱਲ ਰਹੀ ਹੈ ,ਇਹ ਮੀਟਿੰਗ ਕਰੀਬ 3 ਘੰਟਿਆਂ ਤੋਂ ਰੁਕੀ ਹੋਣ ਕਰਕੇ ਚਰਚਾ ਦਾ ਵਿਸ਼ਾ ਬਣ ਗਈ ਹੈ,ਉਧਰ ਕਿਸਾਨ ਜਥੇਬੰਦੀਆਂ ਬ੍ਰੇਕ ਤੋਂ ਬਾਅਦ ਮੀਟਿੰਗ ਹਾਲ ‘ਚ ਪਹੁੰਚ ਚੁੱਕੀਆਂ ਹਨ, ਮੀਟਿੰਗ ਦੁਬਾਰਾ ਸ਼ੁਰੂ ਹੋਣ ਨੂੰ ਲੈਕੇ ਸਸਪੈਂਸ ਚੱਲ ਰਿਹਾ,ਕਿਸਾਨਾਂ ਨੂੰ ਪ੍ਰਸਤਾਵ ਤੇ ਦੁਬਾਰਾ ਚਰਚਾ ਕਰਨ ਲਈ ਸਮਾਂ ਦਿੱਤਾ ਗਿਆ ਅਤੇ ਕੇਂਦਰ ਦੇ ਮੰਤਰੀ ਆਪਣੀ ਵੱਖਰੀ ਮੀਟਿੰਗ ਕਰਨ ਗਏ ਸਨ ਜੋ ਹਲੇ ਤੱਕ ਮੀਟਿੰਗ ਹਾਲ ‘ਚ ਨਹੀਂ ਪਹੁੰਚੇ,ਮੀਟਿੰਗ ਦੇ ਪਹਿਲੇ ਦੌਰ ਤੋਂ ਬਾਅਦ ਰਜਿੰਦਰ ਦੀਪ ਸਿੰਘ ਵਾਲਾ (ਕ੍ਰਿਤੀ ਕਿਸਾਨ ਯੁਨੀਅਨ) ਨੇ ਵਿਗਿਆਨ ਭਵਨ ਅੰਦਰੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ ਪ੍ਰਪੋਜ਼ਲ ਬਾਰੇ ਸਾਫ ਸਾਫ ਲਫ਼ਜ਼ਾਂ 'ਚ ਮੰਤਰੀਆਂ ਨੂੰ ਜਵਾਬ ਦੇ ਦਿੱਤਾ ਕਿ 2 ਸਾਲ ਕਾਨੂੰਨ ਸਸਪੈਂਡ ਕਰਨ ਨਾਲ ਕੁਝ ਨੀ ਬਣਨਾ ਸਗੋਂ ਕਾਨੂੰਨਾਂ ਨੂੰ ਪੂਰੀ ਤਰਾਂ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਸਰਕਾਰ ਇਸ ਬਾਰੇ ਸੋਚ ਚੁੱਕੀ ਹੈ ਤੇ ਹੁਣ ਕਿਸਾਨ ਇਸ 'ਤੇ ਦੋਬਾਰਾ ਸੋਚ ਲੈਣ|