2021-01-25 20:18:31 ( ਖ਼ਬਰ ਵਾਲੇ ਬਿਊਰੋ )
ਖੰਨਾ :- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਾਲ਼ੇ ਸ਼ਹਿਰ ਖੰਨਾ ਚ ਉਸ ਸਮੇਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਵੱਡਾ ਝਟਕਾ ਜਦੋਂ ਖੰਨਾਂ ਦੀਆਂ ਅੱਧੀ ਦਰਜਨ ਦੇ ਕਰੀਬ ਵਿੱਦਿਅਕ ਸੰਸਥਾਵਾਂ ਚ ਚਲਾਉਣ ਵਾਲੀ ਏ ਐੱਸ ਮੈਨੇਜਮੈਟ ਕਮੇਟੀ ਦੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਭਾਰੀ ਵਿਰੋਧ ਦੇ ਹੋਣਦੇ ਬਾਵਜੂਦ ਕਾਂਗਰਸ ਦੇ ਬਰਾਬਰ ਝੰਡੇ ਗੱਡ ਦਿੱਤੇ । ਹੋਇਆ ਇੰਜ ਕਿ 5800 ਵੋਟਰਾਂ ਵਾਲੀ ਏ ਐੱਸ ਮੈਨੇਜਮੈਂਟ ਜਿਸ ਦੀ ਚੋਣ ਕਰਵਾਕੇ ਰਾਜਸੀ ਕਬਜ਼ਾ ਕਰਨ ਲਈ ਵਿਧਾਇਕ ਕੋਟਲੀ ਲੰਮੇ ਸਮੇਂ ਤੋਂ ਤੱਤਪਰ ਸੀ । ਪਰ ਅੱਜ ਜਿਉਂ ਹੀ ਚੋਣ ਹੋਈ ਤਾਂ ਚੁਣੇ ਜਾਣ ਵਾਲੇ 20 ਮੈਂਬਰਾਂ ਨੂੰ 5800 ਵੋਟਰਾਂ ਨੇ ਚੋਣਾਂ ਸੀ ਅਤੇ ਹਰ ਇੱਕ ਵੋਟਰ ਪਾਸ 20 ਉਮੀਦਵਾਰਾਂ ਨੂੰ ਟਿਕ ਕਰਨ ਦੀ ਆਪਸ਼ਨ ਸੀ। ਇਨ੍ਹਾਂ ਵਾਸਤੇ ਭਾਜਪਾ ਨੇ 14 ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਕਾਂਗਰਸ ਵੱਲੋਂ 17 ਉਮੀਦਵਾਰ ਖਡ਼੍ਹੇ ਕੀਤੇ ਸਨ । ਜਦੋਂ ਦੇਰ ਸ਼ਾਮ ਨਤੀਜੇ ਆਏ ਤਾਂ ਭਾਜਪਾ ਦੇ ਮੈਂਬਰ ਵੀ 10 ਬਣੀ ਜਦਕਿ ਕਾਂਗਰਸ ਨੂੰ ਵੀ ਪੰਜਾਬ ਦੀ ਸੱਤਾਧਾਰੀ ਧਿਰ ਤੇ ਕਾਬਜ਼ ਹੋਣ ਦੇ ਬਾਵਜੂਦ 10 ਉਮੀਦਵਾਰਾਂ ਦੀ ਜਿੱਤ ਤੇ ਹੀ ਸਬਰ ਕਰਨਾ ਪਿਆ । ਵੱਡਾ ਸਵਾਲ ਇਹ ਹੈ ਕਿ ਖੰਨਾ ਸ਼ਹਿਰੀਆਂ ਨੇ ਕੀ ਇਨ੍ਹਾਂ ਵੋਟਾਂ ਵਿੱਚ ਕਾਂਗਰਸ ਨੂੰ ਅੰਗੂਠਾ ਵਖਾਇਆ ਜਾਂ ਫਿਰ ਵਿਧਾਇਕ ਕੋਟਲੀ ਨੂੰ ? ਉਹ ਵੀ ਉਸ ਸਮੇਂ ਜਦੋਂ ਪੂਰੇ ਪੰਜਾਬ ਚ ਭਾਜਪਾ ਦਾ ਵਿਰੋਧ ਹੋ ਰਿਹਾ ਹੈ । ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸਿੰਧੂ ਬਾਰਡਰ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਛੋਟੇ ਪੋਤਰੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ।