2021-01-26 13:21:44 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ 26 ਜਨਵਰੀ
ਦਿੱਲੀ ਵਿੱਚ ਲਾਲ ਕਿਲੇ ਦੇ ਸਾਹਮਣੇ ਯੂਪੀ ਦੇ ਕਿਸਾਨ ਪਹੁੰਚ ਗਏ ਹਨ ਜਦੋਂਕਿ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨਿਰਧਾਰਿਤ ਕੀਤੇ ਰੂਟ ਪਲਾਨ ਤੇ ਹੀ ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਕੱਢ ਰਹੀਆਂ ਹਨ।ਲਾਲ ਕਿਲ੍ਹੇ ਦੇ ਸਾਹਮਣੇ ਯੂ ਪੀ ਦੇ ਕਿਸਾਨ ਟਰੈਕਟਰ ਲੈ ਕੇ ਵੱਡੀ ਗਿਣਤੀ ਚ ਪਹੁੰਚ ਗਏ ਹਨ ਜਿਨ੍ਹਾਂ ਨੂੰ ਪੁਲੀਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਹੈ ਅਤੇ ਇੱਥੇ ਸਥਿਤੀ ਕਿਸੇ ਵੇਲੇ ਵੀ ਤਣਾਅਪੂਰਨ ਹੋ ਸਕਦੀ ਹੈ।