2021-01-27 09:00:19 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ :-ਕਿਸਾਨ ਸੰਯੁਕਤ ਮੋਰਚੇ ਨਾਲੋਂ ਬਾਗ਼ੀ ਹੋ ਕੇ ਟਰੈਕਟਰ ਪਰੇਡ ਕਰਨ ਵਾਲੇ ਤੇ ਬਾਅਦ ਵਿਚ ਪੁਲੀਸ ਦੀਆਂ ਰੋਕਾਂ ਤੋੜ ਕੇ ਲਾਲ ਕਿਲੇ ਤੇ ਕੇਸਰੀ ਰੰਗ ਦਾ ਝੰਡਾ ਝੁਲਾਉਣ ਤੋਂ ਬਾਅਦ ਜਿੱਥੇ ਦਿੱਲੀ ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਹਾਈ ਅਲਰਟ ਕੀਤਾ ਹੋਇਆ ਹੈ ਅਤੇ ਨਾਲੇ ਦਿੱਲੀ ਪੁਲੀਸ ਵੱਲੋਂ ਦਿੱਲੀ ਇਲਾਕੇ ਦੇ ਵੱਖ ਵੱਖ ਥਾਣਿਆਂ ਚ ਦੇਸ਼ ਧ੍ਰੋਹ ਤੋਂ ਇਲਾਵਾ ,ਸਰਕਾਰੀ ਸੰਮਤੀ ਦੀ ਭੰਨਤੋੜ ਅਤੇ ਇਰਾਦਾ ਕਤਲ ਵਰਗੇ 13 ਮੁਕੱਦਮੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚ ਸੂਤਰਾਂ ਅਨੁਸਾਰ ਦੀਪ ਸਿੱਧੂ , ਲੱਖਾਂ ਸਿਧਾਨਾਂ ,ਅਤੇ ਸਤਨਾਮ ਸਿੰਘ ਪੰਨੂ , ਸਵਰਨ ਸਿੰਘ ਪੰਧੇਰ ਸਮੇਤ ਸੱਤ ਸੌ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਹੈ । ਉੱਧਰ ਦਿੱਲੀ ਦੇ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵੱਲੋਂ ਦਿੱਤੇ ਗਏ ਰੂਟ ਅਤੇ ਸਮੇਂ ਤੋਂ ਉਲਟ ਇਹ ਟਰੈਕਟਰ ਪਰੇਡ ਹੋ ਰਹੀ ਸੀ। ਜਿਸ ਕਾਰਨ ਦਿੱਲੀ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਹਮਲਾ ਹੀ ਨਹੀਂ ਕੀਤਾ ਸਗੋਂ ਡੇਢ ਸੌ ਦੇ ਕਰੀਬ ਦਿੱਲੀ ਦੇ ਪੁਲੀਸ ਮੁਲਾਜ਼ਮਾਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ । ਸੂਤਰ ਦੱਸਦੇ ਹਨ ਕਿ ਐਨ ਆਈ ਏ ਦੇ ਇਕ ਵਿਸ਼ੇਸ਼ ਸੈੱਲ ਦੀ ਕੇਂਦਰ ਸਰਕਾਰ ਵੱਲੋਂ ਡਿਊਟੀ ਲਗਾਈ ਹੈ । ਇਹ ਵੀ ਪਤਾ ਲੱਗਾ ਹੈ ਕਿ ਐਨਆਈਏ ਵੱਲੋਂ ਪੰਜਾਬ ਤੇ ਹਰਿਆਣਾ ਦੇ ਗ੍ਰਹਿ ਵਿਭਾਗ ਨਾਲ ਵੀ ਰਾਬਤਾ ਕੀਤਾ ਗਿਆ ਹੈ ।