2021-01-27 19:45:14 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ /ਪੰਚਕੂਲਾ 27 ਫਰਵਰੀ - ਦੇਸ਼ ਦੀ ਵੱਡੀ ਉਦਯੋਗਿਕ ਇਕਾਈ ਟਰਾਈਡੈਂਟ ਸਮੂਹ ਦੀ ਪ੍ਰਮੁੱਖ ਕੰਪਨੀ ਟ੍ਰਾਈਡੈਂਟ ਲਿਮਟਿਡ ਨੇ ਇਸ ਗਣਤੰਤਰ ਦਿਵਸ ਤੇ ਸਮੁੱਚੇ ਭਾਰਤ ਅੰਦਰ ਆਪਣੇ ਬੈੱਡ ਅਤੇ ਇਸ਼ਨਾਨ ਲਿਨੇਨ ਉਤਪਾਦਾਂ ਦੇ 6 ਨਵੇਂ ਐਕਸਕਲੂਸਿਵ ਬਰਾਂਡ ਸ਼ੋਅਰੂਮ ਖੋਲ੍ਹੇ ਲੁਧਿਆਣਾ ਦੋ ਸ਼ੋਅਰੂਮ, ਪੰਚਕੂਲਾ, ਪੁਣੇ, ਸੋਲਾਪੁਰ ਅਤੇ ਭੁਪਾਲ ਵਿੱਚ ਇਨ੍ਹਾਂ ਨਵੇਂ ਬਰਾਂਡ ਸ਼ੋਅਰੂਮਾਂ ਦੇ ਨਾਲ ਹੀ ਕੰਪਨੀ ਨੇ ਰਿਟੇਲ ਮਾਰਕੀਟ ਵਿੱਚ ਆਪਣੇ ਵਿਸਥਾਰ ਦਾ ਐਲਾਨ ਕੀਤਾ ਹੈ । ਇਥੇ ਇਹ ਦੱਸ ਦੇਈਏ ਕਿ ਟਰਾਈਡੈਂਟ ਗਰੁੱਪ ਇਕ ਅਰਬ ਅਮਰੀਕੀ ਡਾਲਰ ਦਾ ਭਾਰਤੀ ਵਪਾਰ ਸਮੂਹ ਹੈ ਜੋ ਕਿ ਵਿਸ਼ਵ ਪੱਧਰ ਤੇ ਹੋਮ ਟੈਕਸਟਾਈਲ ਉਤਪਾਦਾਂ ਦੇ ਪ੍ਰਮੁੱਖ ਚੋਂ ਇੱਕ ਹੈ ਅਤੇ ਆਪਣੀ ਉਚ ਕੁਆਲਿਟੀ ਵਾਲੇ ਉਤਪਾਦਾਂ ਦੇ ਲਈ ਬਾਜ਼ਾਰ ਚ ਚੰਗੀ ਪਹਿਚਾਣ ਰੱਖਦਾ ਹੈ।