2022-11-28 12:48:38 ( ਖ਼ਬਰ ਵਾਲੇ ਬਿਊਰੋ )
ਬਾਲੀਵੁੱਡ ਦੇ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ ਫਿਲਮ ਇੰਡਸਟਰੀ ਤੋਂ ਇਲਾਵਾ ਬਿਜ਼ਨੈੱਸ ‘ਚ ਵੀ ਹੱਥ ਅਜ਼ਮਾਇਆ ਹੈ। ਉਨ੍ਹਾਂ ਸਿਤਾਰਿਆਂ ਦੀ ਲਿਸਟ ‘ਚ ਸ਼ਿਲਪਾ ਸ਼ੈੱਟੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਅਦਾਕਾਰੀ ਤੋਂ ਇਲਾਵਾ ਅਸੀਂ ਸ਼ਿਲਪਾ ਸ਼ੈੱਟੀ ਨੂੰ ਰਿਐਲਿਟੀ ਸ਼ੋਅਜ਼ ਵਿੱਚ ਜੱਜ ਵਜੋਂ ਦੇਖਿਆ ਹੈ। ਇਸ ਤੋਂ ਇਲਾਵਾ ਉਹ ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਯੋਗਾ ਅਤੇ ਕੁਕਿੰਗ ਟਿਪਸ ਦਿੰਦੀ ਨਜ਼ਰ ਆ ਰਹੀ ਹੈ। ਹੁਣ ਸ਼ਿਲਪਾ ਸ਼ੈੱਟੀ ਨੇ ਮੁੰਬਈ ‘ਚ ਪੀਜ਼ਾ ਰੈਸਟੋਰੈਂਟ ਸ਼ੁਰੂ ਕੀਤਾ ਹੈ, ਜਿਸ ਦੀ ਇਕ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਨ੍ਹੀਂ ਦਿਨੀਂ ਸ਼ਿਲਪਾ ਸ਼ੈੱਟੀ ਦਾ ਇਕ ਵੀਡੀਓ ਇੰਟਰਨੈੱਟ ‘ਤੇ ਸੁਰਖੀਆਂ ‘ਚ ਹੈ, ਜਿਸ ‘ਚ ਉਹ ਆਪਣੇ ਰੈਸਟੋਰੈਂਟ ਦੇ ਬਾਹਰ ਪਾਪਰਾਜ਼ੀ ਨੂੰ ਪੀਜ਼ਾ ਖਿਲਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰੀ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਪੀਜ਼ਾ ਰੈਸਟੋਰੈਂਟ ਖੋਲ੍ਹਿਆ ਹੈ। ਸ਼ਿਲਪਾ ਸ਼ੈੱਟੀ ਦੇ ਇਸ ਪਿਜ਼ਾ ਰੈਸਟੋਰੈਂਟ ਦਾ ਨਾਂ ‘ਬਿਜ਼ਾ’ ਹੈ।