2022-11-21 17:38:25 ( ਖ਼ਬਰ ਵਾਲੇ ਬਿਊਰੋ )
ਰਣਦੀਪ ਸਿੰਘ ਦਿਉਲ ਦੀ ਅਗਵਾਈ ਵਿੱਚ ਪੰਜਾਬ ਦੇ ਭਲੇ ਅਤੇ ਅਮਨ ਸ਼ਾਂਤੀ ਲਈ ਅਰਦਾਸ ਕਰਵਾਉਣ ਲਈ ਪਹੁੰਚੇ ਜਿਸ ਵਿੱਚ ਅਰਦਾਸ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਛੋਹ ਸ਼੍ਰੀ ਕਰਤਾਰ ਪੁਰ ਸਾਹਿਬ ਪਾਕਿਸਤਾਨ ਵਿੱਖੇ ਜਿੱਥੇ ਗੁਰੂ ਸਾਹਿਬ ਜੀ ਨੇ ਹੱਥੀਂ ਖੇਤੀ ਕਰਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੁਨੇਹਾ ਦਿੱਤਾ ਉੱਥੇ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸਮੁੱਚੇ ਸੰਸਾਰ ਨੂੰ ਸ਼ਾਂਤੀ ਤੇ ਭਗਤੀ ਗ੍ਰਹਿਸਤੀ ਜੀਵਨ ਵਿੱਚ ਜਿਊਣ ਦਾ ਸੰਦੇਸ਼ ਦਿੱਤਾ ਓਹਨਾ ਦੇ ਚਰਨਾਂ ਵਿੱਚ ਅਰਦਾਸ ਕਰਵਾਈ ਗਈ ਗੁਰੂ ਸਾਹਿਬ ਪੰਜਾਬ ਦੇ ਮਾਹੌਲ ਨੂੰ ਸ਼ਾਂਤੀ ਬਖਸ਼ਣ ਓਥੇ ਹੀ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਭਾਈ ਸਾਬ ਗਿਆਨੀ ਗੋਬਿੰਦ ਸਿੰਘ ਜੀ ਵਲੋ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਸਭ ਸੀਨੀਅਰ ਆਗੂ ਦਾ ਕੀਤਾ ਗਿਆ ਕੁਲਦੀਪ ਸਿੰਘ ਕਾਹਲੋ ਅਤੇ ਰਾਜੂ ਸ਼ਰਮਾ ਨੇ ਜਿੱਥੇ ਭਾਜਪਾ ਦੇ ਵਫ਼ਦ ਦਾ ਜੀ ਆਇਆ ਆਖਿਆ ਓਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਦਾ ਧੰਨਵਾਦ ਕੀਤਾ ਜਿਸ ਕਰਕੇ ਸੰਗਤਾਂ ਰੋਜ਼ਾਨਾ ਗੁਰੂ ਘਰ ਦੇ ਦਰਸ਼ਨ ਕਰ ਰਹੀਆਂ ਹਨ।