2022-05-18 17:51:21 ( ਖ਼ਬਰ ਵਾਲੇ ਬਿਊਰੋ )
ਐਸ ਏ ਐਸ ਨਗਰ: ਮੁੱਖ ਮੰਤਰੀ ਨਾਲ ਮੰਗਾਂ 'ਤੇ ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਦਾ ਪੱਕਾ ਮੋਰਚਾ ਚੁਕਵਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੱਕੇ ਧਰਨੇ ਵਾਲੀ ਥਾਂ 'ਤੇ ਪਹੁੰਚੇ ਹਨ। ਉਨ੍ਹਾਂ ਵਲੋਂ ਸਹਿਮਤੀ ਬਣੀਆਂ ਮੰਗਾਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕਿਸਾਨਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ। ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੂੰ ਸਮਾਂ ਦਿਓ ਕਰਜ਼ਾ ਮੁਆਫ਼ੀ ਨਹੀਂ ਕਰਜ਼ਾ ਮੁਕਤੀ ਹੋਵੇਗੀ।ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਤੁਸੀਂ ਮੱੁਖ ਮੰਤਰੀ ਬਣਾਇਆ, ਭਗਵੰਤ ਮਾਨ ਤੁਹਾਨੂੰ ਪੰਜਾਬ ਦੀਆਂ ਸੜ੍ਹਕਾਂ ‘ਤੇ ਰੁਲਣ ਨਹੀਂ ਦੇਵੇਗਾ।ਮੁੱਖ ਮੰਤਰੀ ਨੇ ਹੁਣ ਝੋਨੇ ਦੀ ਬਿਜਾਈ ਲਈ ਪੰਜਾਬ ਨੂੰ ਚਾਰ ਦੀ ਥਾਂ 2 ਜ਼ੋਨਾਂ ਵਿੱਚ ਵੰਡਿਆ। ਬਿਜਾਈ ਪਹਿਲੇ ਜ਼ੋਨ ਵਿੱਚ 14 ਜੂਨ ਅਤੇ ਦੂਜੇ ਜ਼ੋਨ ਵਿੱਚ 17 ਜੂਨ ਤੋਂ ਕੀਤੀ ਜਾ ਸਕਦੀ ਹੈ। ਮੂੰਗੀ ਦੀ ਫਸਲ 'ਤੇ ਕਿਸਾਨਾਂ ਨੂੰ ਐੱਮ.ਐੱਸ.ਪੀ. ਦਿੱਤੀ ਜਾਵੇਗੀ, ਜਿਸ ਦਾ ਨੋਟੀਫਿਕੇਸ਼ਨ ਖੁਦ ਮੁੱਖ ਮੰਤਰੀ ਨੇ ਮੀਟਿੰਗ ਵਿੱਚ ਕਿਸਾਨਾਂ ਨੂੰ ਦਿਖਾਇਆ ਸੀ। ਸਰਹੱਦੀ ਖੇਤਰ ਵਿੱਚ ਤਾਰ ਦੇ ਪਾਰ ਦੀਆਂ ਜ਼ਮੀਨਾਂ 'ਤੇ 10 ਜੂਨ ਤੋਂ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ।ਕਰਜ਼ਾ ਮੁਕਤੀ ਲਈ ਸੀਐੱਮ ਭਗਵੰਤ ਮਾਨ ਨੇ ਸਮਾਂ ਮੰਗਿਆ। ਕਰਜ਼ਾ ਮੁਾਫ਼ੀ ਨਹੀਂ ਕਰਜ਼ਾ ਮੁਕਤੀ ਹੋਵੇਗੀ।ਮੁੱਖ ਮੰਤਰੀ ਮਾਨ ਹਰ ਮਸਲਾ ਹੱਲ ਕਰਨਗੇ।