2022-06-26 19:20:13 ( ਖ਼ਬਰ ਵਾਲੇ ਬਿਊਰੋ )
ਰੂਪਨਗਰ, 26 ਜੂਨ: ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ 10 ਜੂਨ ਤੋਂ 25 ਜੂਨ ਤੱਕ ਗੁਰਦੁਆਰਾ ਭੱਠਾ ਸਾਹਿਬ ਅਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਵਿਖੇ ਲਗਾਏ ਗਏ ਗੱਤਕਾ ਸਿਖਲਾਈ ਕੈਂਪਾਂ ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ।
ਜਿਸ ਵਿੱਚ ਲੋਦੀ ਮਾਜਰਾ ਸਕੂਲ ਵਿੱਚ ਕੈਂਪ ਦੇ ਸਿਖਲਾਈ ਪ੍ਰਾਪਤ ਬੱਚਿਆਂ ਅਤੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਸਿੱਖਲਾਈ ਪ੍ਰਾਪਤ ਗੱਤਕੇਬਾਜਾਂ ਦੇ ਆਪਸੀ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਐਸ ਜੀ ਪੀ ਸੀ ਮੈਂਬਰ ਸ. ਪਰਮਜੀਤ ਸਿੰਘ ਲੱਖੇਵਾਲ ਨੇ ਇਨਾਮ ਵੰਡੇ ਅਤੇ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਵੀ ਦਿਵਾਇਆ।
ਦੋਨਾਂ ਕੈਂਪਾ ਵਿਚੋਂ 50 ਬੱਚੇ ਸਲੈਕਟ ਕੀਤੇ ਗਏ ਜਿਨਾਂ ਨੂੰ ਐਂਨ ਜੀ ਏ ਆਈ ਦੇ ਵਿੱਤ ਸਕੱਤਰ ਬਲਜੀਤ ਸਿੰਘ ਵਲੋਂ ਟੀ-ਸ਼ਰਟ ਇਨਾਮ ਵਜੋਂ ਦਿੱਤੀਆਂ ਗਈਆਂ। ਰੈਫਰੀ ਦੀ ਭੂਮਿਕਾ ਨਿਭਾਉਣ ਵਾਲੇ ਸ ਯੋਗਰਾਜ ਸਿੰਘ ਤੇ ਹਰਵਿੰਦਰ ਸਿੰਘ ਐਂਨ ਜੀ ਏ ਆਈ ਕੋਚ ਦਾ ਗੱਤਕਾ ਐਸੋਸੀਏਸ਼ਨ ਜ਼ਿਲਾ ਰੂਪਨਗਰ ਵਲੋਂ ਸਨਮਾਨ ਕੀਤਾ ਗਿਆ। ਦੋਨਾਂ ਕੈਂਪਾ ਵਿੱਚ ਸਿੱਖਲਾਈ ਪ੍ਰਾਪਤ ਗੱਤਕੇਬਾਜਾਂ ਨੂੰ ਐਸੋਸੀਏਸ਼ਨ ਵਲੋਂ ਸਰਟੀਫਿਕੇਟ ਤੇ ਮੈਡਲ ਦਿੱਤੇ ਗਏ। ਕੈਂਪ ਦੇ ਸਮਾਪਤੀ ਸਮਾਰੋਹ ਨੂੰ ਨੇਪੜੇ ਚਾੜਨ ਲਈ ਗ. ਭੱਠਾ ਸਾਹਿਬ ਦੇ ਮਨੈਜਰ ਅਤੇ ਉਨਾਂ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਵਿਚ ਜੀ. ਏ. ਡੀ. ਆਰ ਦੀ ਸਮੁੱਚੀ ਟੀਮ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਘਨੌਲੀ, ਸੰਯੁਕਤ ਸਕੱਤਰ ਜਸਪ੍ਰੀਤ ਸਿੰਘ, ਕੈਸ਼ੀਅਰ ਰਜਿੰਦਰ ਸਿੰਘ ਜੇ ਈ ਅਤੇ ਜਸਵੀਰ ਸਿੰਘ ਤੋਂ ਇਲਾਵਾ ਡਾਇਰੈਕਟਰ ਗੁਰੂ ਨਾਨਕ ਮਾਡਲ ਸੀਨੀ ਸੈਕੇਂ ਸਕੂਲ ਲੋਦੀਮਾਜਰਾ ਸ.ਗੁਰਬਚਨ ਸਿੰਘ, ਪ੍ਰਧਾਨ ਗੁਦੁਆਰਾ ਸਾਹਿਬ ਘਨੌਲੀ ਗਿਆਨ ਸਿੰਘ, ਪ੍ਰਧਾਨ ਧਰਮ ਪ੍ਰਚਾਰ ਕਮੇਟੀ ਘਨੌਲੀ ਸ.ਪਰਦੀਪ ਸਿੰਘ, ਸ ਤਰਲੋਕ ਸਿੰਘ, ਬੀਬੀ ਦਲਜੀਤ ਕੌਰ, ਸ ਜਗਜੀਤ ਸਿੰਘ ਅਤੇ ਹੈੱਡ ਮਾਸਟਰ ਸ ਜਸਮੇਰ ਸਿੰਘ ਦੇਸੁ ਮਾਜਰਾ ਹਾਜ਼ਰ ਸਨ।