2022-11-24 12:19:38 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ, ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੀ ਸਿਹਤ ਨੂੰ ਲੈ ਕੇ ਖ਼ਬਰ ਹੈ ਕਿ ਉਸ ਦੀ ਸਿਹਤ ਥੋੜ੍ਹੀ ਖ਼ਰਾਬ ਹੈ। ਉਸ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ, ਜਿਸ ਕਾਰਨ ਬੁੱਧਵਾਰ ਨੂੰ ਉਸ ਦਾ ਪੋਲੀਗ੍ਰਾਫ ਟੈਸਟ ਨਹੀਂ ਹੋ ਸਕਿਆ। ਅਜਿਹੇ ’ਚ ਜੇ ਉਸ ਦਾ ਬੀਪੀ ਨਾਰਮਲ ਨਹੀਂ ਹੁੰਦਾ ਹੈ ਤਾਂ ਵੀਰਵਾਰ ਨੂੰ ਵੀ ਉਸ ਦਾ ਪੋਲੀਗ੍ਰਾਫ ਟੈਸਟ ਮੁਲਤਵੀ ਹੋ ਸਕਦਾ ਹੈ। ਇਸ ਦੌਰਾਨ ਦਿੱਲੀ ਪੁਲਿਸ ਮਹਿਰੌਲੀ ਤੋਂ ਆਫਤਾਬ ਨੂੰ ਵੈ ਕੇ ਨਿਕਲ ਚੱੁਕੀ ਹੈ। ਥੋੜ੍ਹੀ ਦੇਰ ਬਾਅਦ ਸ਼ਰਧਾ ਕਤਲ ਕਾਂਡ ਦਾ ਮੁਲਜ਼ਮ ਆਫਤਾਬ ਰੋਹਿਨੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਚ ਪੋਲੀਗ੍ਰਾਫ ਟੈਸਟ ਲਈ ਪਹੁੰਚੇਗਾ। ਉੱਥੇ ਹੀ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਰਾਜਧਾਨੀ ਤੋਂ ਇਲਾਵਾ ਦੇਸ਼ ਦੇ ਕਈ ਸੂਬਿਆਂ ਵਿਚ ਸਬੂਤ ਲੱਭਣ ਲਈ ਕੰਮ ਕਰ ਰਹੀਆਂ ਹਨ।