2022-09-23 11:44:20 ( ਖ਼ਬਰ ਵਾਲੇ ਬਿਊਰੋ )
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਭਾਰੀ ਤਬਾਹੀ ਮਚਾ ਰਿਹਾ ਹੈ। ਰਾਜਧਾਨੀ ਸ਼ਿਮਲਾ ਦੇ ਉਪਨਗਰ ਰਾਮਨਗਰ 'ਚ ਸਵੇਰੇ 3 ਵਜੇ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕ ਗਈ। ਜ਼ਮੀਨਦੋਜ਼ ਹੋਣ ਕਾਰਨ ਬਾਈਪਾਸ ਰੋਡ ’ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਹੈ। ਇੰਨਾ ਹੀ ਨਹੀਂ ਢਿੱਗਾਂ ਹੇਠਾਂ ਸੜਕ ਕਿਨਾਰੇ ਖੜ੍ਹੇ ਦੋ ਤੋਂ ਤਿੰਨ ਵਾਹਨ ਵੀ ਦੱਬੇ ਜਾਣ ਦਾ ਖ਼ਦਸ਼ਾ ਹੈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।