2022-11-29 11:00:31 ( ਖ਼ਬਰ ਵਾਲੇ ਬਿਊਰੋ )
ਦੁਨੀਆ ਨੀਆ ਦੇ ਕਈ ਦੇਸ਼ਾਂ 'ਚ ਤਬਾਹੀ ਮਚਾਉਣ ਵਾਲੀ ਖਤਰਨਾਕ ਬੀਮਾਰੀ Monkeypox ਦਾ ਨਾਂ ਬਦਲ ਦਿੱਤਾ ਗਿਆ ਹੈ। ਸੋਮਵਾਰ ਨੂੰ ਐਲਾਨ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਮੌਂਕੀਪੌਕਸ ਦਾ ਨਾਮ ਬਦਲ ਕੇ ਐਮਪੌਕਸ' ਕਰ ਦਿੱਤਾ ਹੈ। WHO ਨੇ ਕਿਹਾ ਕਿ ਦੋਵੇਂ ਨਾਂ ਲਗਭਗ ਇਕ ਸਾਲ ਲਈ ਵਰਤੇ ਜਾਣਗੇ ਅਤੇ ਫਿਰ ਮੌਂਕੀਪੌਕਸ ਨੂੰ ਪੜਾਅਵਾਰ ਖਤਮ ਕਰ ਦਿੱਤਾ ਜਾਵੇਗਾ।
ਵਿਸ਼ਵ ਸਿਹਤ ਸੰਗਠਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਦੋਂ ਇਸ ਸਾਲ ਦੇ ਸ਼ੁਰੂ ਵਿਚ ਮੌਂਕੀਪੌਕਸ ਦਾ ਪ੍ਰਕੋਪ ਵਧਿਆ ਤਾਂ ਇਸ ਨੂੰ ਨਸਲੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਦੇਖਿਆ ਗਿਆ। WHO ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਈ ਦੇਸ਼ਾਂ ਨੇ WHO ਨੂੰ ਬਿਮਾਰੀ ਦਾ ਨਾਂ ਬਦਲਣ ਲਈ ਕਿਹਾ ਸੀ।WHO ਨੇ ਅੱਗੇ ਕਿਹਾ ਕਿ ਸਲਾਹ ਮਸ਼ਵਰੇ ਤੋਂ ਬਾਅਦ WHO ਨੇ ਮੌਂਕੀਪੌਕਸ ਲਈ ਇੱਕ ਨਵਾਂ ਸ਼ਬਦ ਪੇਸ਼ ਕਰਨ ਦਾ ਫੈਸਲਾ ਕੀਤਾ ਜੋ ਕਿ ਐਮਪੌਕਸ ਹੈ। ਦੋਵੇਂ ਨਾਂ ਇੱਕ ਸਾਲ ਲਈ ਇਕੱਠੇ ਵਰਤੇ ਜਾਣਗੇ, ਜਦੋਂ ਕਿ ਮੌਂਕੀਪੌਕਸ ਨੂੰ ਬਾਅਦ ਵਿੱਚ ਹਟਾ ਦਿੱਤਾ ਜਾਵੇਗਾ। ਨਵਾਂ ਨਾਮ ਪੁਰਸ਼ਾਂ ਦੀ ਸਿਹਤ ਸੰਸਥਾ REZO ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ।