2022-11-28 15:19:20 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ ਪੁਲੀਸ ਨੇ ਸਹਾਰਨਪੁਰ ਤੋਂ ਨਾਲਾਗੜ੍ਹ ਜਾ ਰਹੀ ਹਿਮਾਚਲ ਟਰਾਂਸਪੋਰਟ ਦੀ ਬੱਸ ਨੂੰ ਚੰਡੀਗੜ੍ਹ ਵਿਖੇ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਬੱਸ ਵਿੱਚੋਂ 100 ਕਿੱਲੋ ਤੋਂ ਵੱਧ ਕੱਟਿਆ ਹੋਇਆ ਮੀਟ ਲਿਜਾਂਦਿਆਂ ਫੜਿਆ ਗਿਆ। ਇਨ੍ਹਾਂ ਲੋਕਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਤਿੰਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਇਸੇ ਤਰ੍ਹਾਂ ਮੱਝਾਂ ਦਾ ਮਾਸ ਲੈ ਕੇ ਜਾਂਦੇ ਰਹੇ ਹਨ। ਪੁਲਿਸ ਨੇ ਡਾਕਟਰਾਂ ਦੀ ਟੀਮ ਨੂੰ ਇਹ ਸਪੱਸ਼ਟ ਕਰਨ ਲਈ ਮੌਕੇ 'ਤੇ ਭੇਜਿਆ ਹੈ ਕਿ ਇਹ ਕਿਸ ਦਾ ਮਾਸ ਹੈ।