2022-09-15 12:37:26 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸੰਸਥਾਵਾਂ ਤੇ ਗੋਲਕਾਂ 'ਤੇ ਕਬਜੇ ਕਰਨ ਦੀ ਲੜਾਈ ਹੋ ਰਹੀ ਹੈ। ਜਥੇਦਾਰ ਨੇ ਕਿਹਾ ਕਿ ਪੰਥ ਨੂੰ ਬਚਾਉਣ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ।
ਇਸ ਦੇ ਨਾਲ ਹੀ ਉਨ੍ਹ੍ਵਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ 80 ਫੀਸਦੀ ਮਾਮਲੇ ਗੁਰੂ ਘਰਾਂ ਦੀਆਂ ਕਮੇਟੀਆਂ ਦੀ ਲੜਾਈਆਂ ਦੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿੱਚ ਕਮੇਟੀ ਦੀ ਪ੍ਰਧਾਨਗੀ ਜਾਂ ਫਿਰ ਗੋਲਕਾਂ ਲਈ ਹੀ ਲੜਾਈਆਂ ਹੋ ਰਹੀਆਂ ਹਨ। ਸੰਸਥਾਵਾਂ ਵੱਲੋਂ ਪੰਥ ਨੂੰ ਛੱਡ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੀ ਸੰਸਥਾ ਨੂੰ ਵੱਡਾ ਤੇ ਦੂਜੀ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਸੰਸਥਾਵਾਂ ਨੂੰ ਲੈ ਕੇ ਆਪਸ ਵਿੱਚ ਕਬਜਿਆਂ ਦੀ ਲੜਾਈ ਹੋ ਰਹੀ ਹੈ। ਪਰ ਪੰਥ ਦੀ ਗੱਲ ਕੋਈ ਸੰਸਥਾ ਨਹੀਂ ਕਰ ਰਹੀ।