2022-11-29 10:35:03 ( ਖ਼ਬਰ ਵਾਲੇ ਬਿਊਰੋ )
17 ਲੱਖ ਲੋਕਾਂ ਨੂੰ ਨਹੀਂ ਮਿਲੇਗਾ ਅਨਾਜ। ਕੇਂਦਰ ਨੇ ਪੰਜਾਬ ਦੇ ਮੁਫ਼ਤ ਅਨਾਜ 'ਤੇ ਲਾਇਆ ਕੱਟ। PM ਗ਼ਰੀਬ ਅੰਨ ਕਲਿਆਣ ਯੋਜਨਾ ਤਹਿਤ ਮਿਲਣ ਵਾਲੇ ਅਨਾਜ 'ਤੇ ਕੱਟ। ਐਤਕੀਂ ਪੰਜਾਬ ਨੂੰ 11 ਫ਼ੀਸਦੀ ਘੱਟ ਭੇਜਿਆ ਅਨਾਜ। ਅਕਤੂਬਰ ਤੋਂ ਦਸੰਬਰ ਮਹੀਨੇ ਦੀ ਭੇਜੀ ਹੈ ਐਲੋਕੇਸ਼ਨ। ਪੰਜਾਬ ਅੱਗੇ ਅਨਾਜ ਦੀ ਪੂਰਤੀ ਕਰਨਾ ਵੱਡੀ ਚੁਣੌਤੀ। 17.27 ਲੱਖ ਲਾਭਪਾਤਰੀਆਂ ਨੂੰ ਨਹੀਂ ਮਿਲੇਗਾ ਅਨਾਜ। ਪੰਜਾਬ ਨੂੰ ਖੁਦ ਆਪਣੀ ਤਰਫ਼ੋਂ ਕਰਨੀ ਹੋਵੇਗੀ ਪੂਰਤੀ। ਜੇ ਪੰਜਾਬ ਇਹ ਪੂਰਤੀ ਨਾ ਕਰ ਸਕਿਆ ਤਾਂ ਫਿਰ 17.27 ਲੱਖ ਲੋਕਾਂ ਅੱਗੇ ਅਨਾਜ ਦਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ। ਦੱਸ ਦਈਏ ਕਿ PM ਗ਼ਰੀਬ ਅੰਨ ਕਲਿਆਣ ਯੋਜਨਾ ਤਹਿਤ ਜ਼ਰੂਰਤਮੰਦਾਂ ਨੂੰ ਮੁਫ਼ਤ ਅਨਾਜ ਮਿਲਦਾ ਹੈ। ਹਰ ਲਾਭਪਾਤਰੀ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਮਿਲਦੀ ਹੈ।
ਪ੍ਰਧਾਨ ਮੰਤਰੀ ਗਰੀਬ ਅੰਨ ਕਲਿਆਣ ਯੋਜਨਾ ਦਾ ਮੁਫ਼ਤ ਅਨਾਜ ਹੁਣ ਪੰਜਾਬ ‘ਚ ‘ਪਹਿਲਾ ਆਓ, ਪਹਿਲਾਂ ਪਾਓ; ਦੀ ਤਰਜ਼ ‘ਤੇ ਮਿਲੇਗਾ।ਕੇਂਦਰ ਸਰਕਾਰ ਨੇ ਐਤਕੀਨ ਸੂਬੇ ਨੂੰ ਤਿੰਨ ਮਹੀਨੇ ਦਾ ਜੋ ਅਨਾਜ ਦਾ ਕੋਟਾ ਭੇਜਿਆ ਹੈ, ਉਸ ‘ਚ ਕਰੀਬ 11 ਫ਼ੀਸਦੀ ਦਾ ਕੱਟ ਲਾਇਆ ਗਿਆ ਹੈ।ਸਤੰਬਰ ਤਕ ਅਨਾਜ ਪਹਿਲਾਂ ਹੀ ਵੰਡਿਆ ਜਾ ਚੁੱਕਾ ਹੈ ਜਦੋਂ ਕਿ ਅਗਲੇ ਤਿੰਨ ਮਹੀਨਿਆਂ ਲਈ ਅਨਾਜ ਦੀ ਕੇਂਦਰੀ ਐਲੋਕੇਸ਼ਨ ਆ ਚੁੱਕੀ ਹੈ।