2022-11-30 11:50:47 ( ਖ਼ਬਰ ਵਾਲੇ ਬਿਊਰੋ )
ਪਾਕਿਸਤਾਨ ਦੇ ਕਵੇਟਾ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਬੱਚੇ ਦੀ ਮੌਤ ਹੋ ਗਈ। ਇਸ ਦੇ 27 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ 'ਚ 22 ਪੁਲਸ ਕਰਮਚਾਰੀ ਦੱਸੇ ਜਾ ਰਹੇ ਹਨ। ਇਹ ਘਟਨਾ ਬਲੇਲੀ ਇਲਾਕੇ ਦੀ ਹੈ। ਪੁਲਿਸ ਮੁਤਾਬਕ ਆਤਮਘਾਤੀ ਧਮਾਕੇ ਵਿੱਚ ਬਲੋਚਿਸਤਾਨ ਕਾਂਸਟੇਬੁਲਰੀ ਨਾਲ ਸਬੰਧਤ ਇੱਕ ਟਰੱਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਕ ਜਾਣਕਾਰੀ ਮੁਤਾਬਕ ਤਹਿਰੀਕ-ਏ-ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।