2022-11-29 15:31:04 ( ਖ਼ਬਰ ਵਾਲੇ ਬਿਊਰੋ )
ਰਾਵਲਪਿੰਡੀ : ਇੰਗਲੈਂਡ ਦੇ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਪਾਕਿਸਤਾਨ ਟੈਸਟ ਸੀਰੀਜ਼ ਤੋਂ ਆਪਣੀ ਮੈਚ ਫੀਸ ਪਾਕਿਸਤਾਨੀ ਹੜ੍ਹ ਪੀੜਤਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਸਟੋਕਸ ਨੇ ਸੋਮਵਾਰ ਨੂੰ ਟਵੀਟ ਕੀਤਾ, ''ਸਾਲ ਦੀ ਸ਼ੁਰੂਆਤ 'ਚ ਪਾਕਿਸਤਾਨ ਨੂੰ ਹੜ੍ਹਾਂ ਨਾਲ ਤਬਾਹ ਹੁੰਦੇ ਦੇਖਣਾ ਦਿਲ ਕੰਬਾਊ ਪਲ ਸੀ ਅਤੇ ਇਸ ਦਾ ਦੇਸ਼ ਅਤੇ ਇਸ ਦੇ ਲੋਕਾਂ 'ਤੇ ਡੂੰਘਾ ਅਸਰ ਪਿਆ ਹੈ। ਖੇਡ ਨੇ ਮੈਨੂੰ ਜ਼ਿੰਦਗੀ 'ਚ ਬਹੁਤ ਕੁਝ ਦਿੱਤਾ ਹੈ ਅਤੇ ਕ੍ਰਿਕਟ ਤੋਂ ਵੀ ਅੱਗੇ ਕੁਝ ਵਾਪਸ ਦੇਣਾ ਜ਼ਰੂਰੀ ਹੈ। ਮੈਂ ਇਸ ਟੈਸਟ ਸੀਰੀਜ਼ ਲਈ ਆਪਣੀ ਮੈਚ ਫੀਸ ਪਾਕਿਸਤਾਨੀ ਹੜ੍ਹ ਪੀੜਤਾਂ ਨੂੰ ਦਾਨ ਕਰਾਂਗਾ।