2022-05-18 14:47:56 ( ਖ਼ਬਰ ਵਾਲੇ ਬਿਊਰੋ )
ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵਲੋ ਛੁਡਵਾਏ ਜਾ ਨਜਾਇਜ਼ ਕਬਜਿਆਂ ਨੂੰ ਛੁਡਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿਮ ਤਹਿਤ ਬਲਾਕ ਮਲੌਟ ਵਿਚ ਪੈਂਦੇ ਪਿੰਡ ਫੂਲੇਵਾਲਾ ਵਿਚ ਪੰਚਾਇਤ ਵਿਭਾਗ ਨੇ ਅਲੱਗ ਅਲੱਗ ਵਿਭਾਗਾਂ ਦੀ ਮਜੂਦਗੀ ਵਿਚ 3 ਏਕੜ ਕਰੀਬ ਜਮੀਨ ਦਾ ਕਬਜਾ ਛੁਡਵਾ ਕੇ ਪੰਚਾਇਤ ਹਵਾਲੇ ਕੀਤੀ।
ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵਲੋ ਪੰਚਾਇਤੀ ਜ਼ਮੀਨਾਂ ਦੇ ਨਜਾਇਜ ਕਬਜੇ ਛੁਡਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਮਲੋਟ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਜਿਲਾ ਪੰਚਾਇਤ ਅਫ਼ਸਰ ਵਲੋਂ ਅਲੱਗ ਅਲੱਗ ਪਿੰਡਾਂ ਵਿਚ ਪੰਚਾਇਤੀ ਜ਼ਮੀਨਾਂ ਉਪਰ ਕੀਤੇ ਕਬਜੇ ਛੁਡਵਾਏ ਜਾ ਰਹੇ ਹਨ ਇਸ ਦੇ ਚਲਦੇ ਅੱਜ ਬਲਾਕ ਮਲੋਟ ਦੇ ਪਿੰਡ ਫੂਲੇਵਾਲਾ ਵਿਚ ਪੰਚਾਇਤ ਦੀ ਕਰੀਬ 3 ਏਕੜ ਜ਼ਮੀਨ ਦੇ ਕਬਜੇ ਨੂੰ ਪੰਚਾਇਤ ਨੂੰ ਵਾਪਸ ਕਰਵਾਇਆ ਅੱਜ ਮਾਲ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮਜੂਦਗੀ ਵਿਚ ਪਿੰਡ ਦੀ ਪੰਚਾਇਤ ਨੂੰ ਜ਼ਮੀਨ ਵਾਪਸ ਕਰਵਾਈ ।
ਇਸ ਮੌਕੇ ਜਿਲਾ ਪੰਚਾਇਤ ਤੇ ਵਿਕਾਸ ਅਫਸਰ ਜਸਵੰਤ ਸਿੰਘ ਵੜੈਚ ਨੇ ਦੱਸਿਆ ਕਿ ਸਰਕਾਰ ਅਤੇ ਪੰਚਾਇਤ ਵਿਭਾਗ ਵਲੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਮਕਸਦ ਨਾਲ ਚਲਾਈ ਮੁਹਿੰਮ ਤਹਿਤ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 90 ਦਖਲ ਵਰੰਟ ਜਾਰੀ ਹੋ ਚੁੱਕੇ ਜਿਲੇ ਭਰ ਵਿਚ ਕੁਲ ਰਕਬਾ 113 ਏਕੜ ਹੈ ਜਿਨ੍ਹਾਂ ਵਿਚੋਂ ਪਿਛਲੇ ਦਿਨੀ ਪਿੰਡ ਛਪਿਆਵਾਲੀ ਵਿਚ 9 ਏਕੜ ਕਬਜਾ ਪੰਚਾਇਤ ਨੂੰ ਵਾਪਸ ਅਤੇ ਅੱਜ 3 ਏਕੜ ਦੇ ਕਰੀਬ ਫੂਲੇਵਾਲਾ ਵਿਚ ਸਹਿਮਤੀ ਨਾਲ ਪੰਚਾਇਤ ਨੂੰ ਕਬਜਾ ਦਿਵਾਇਆ ਗਿਆ ਹੈ ਉਣਾ ਕਿਹਾ ਕਿ ਇਸ ਨਾਲ ਪੰਚਾਇਤ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਉਹ ਆਮਦਨ ਵਿਕਾਸ ਦੇ ਕੱਮ ਲਈ ਵਰਤੀ ਜਾਵੇਗੀ ।।
ਦੂਸਰੇ ਪਾਸੇ ਇਸ ਪੰਚਾਇਤ ਦੀ ਜਮੀਨ ਵਹਾ ਰਹੇ ਕਿਸਾਨ ਨੇ ਦੱਸਿਆ ਕਿ ਉਣਾ ਦੇ ਪੁਰਾਣੇ ਪੁਰਖਾ ਨੇ ਜ਼ਮੀਨ ਪੰਚਾਇਤ ਤੋਂ ਲਈ ਸੀ ਅੱਜ ਉਹ ਅੱਜ ਪ੍ਰਸਾਸ਼ਨ ਵਲੋਂ ਦਿੱਤੇ ਹੁਕਮਾਂ ਮੁਤਾਬਕ ਆਪਣੀ ਸਹਿਮਤੀ ਨਾਲ ਜਮੀਨ ਪੰਚਾਇਤ ਹਵਾਲੇ ਕਰਦੇ ਹਨ ।