ਮਹੀਨੇ ਦੀ ਸ਼ੁਰੂਆਤ 'ਚ ਲੋਕਾਂ ਨੂੰ ਮਿਲੀ ਰਾਹਤ, ਵਪਾਰਕ LPG ਸਿਲੰਡਰ ਹੋਇਆ ਸਸਤਾ
2022-07-01 10:38:14 ( ਖ਼ਬਰ ਵਾਲੇ ਬਿਊਰੋ
)
ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ 1 ਜੁਲਾਈ ਸ਼ੁੱਕਰਵਾਰ ਨੂੰ ਕਟੌਤੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ 1 ਜੁਲਾਈ ਨੂੰ ਇੰਡੇਨ ਗੈਸ ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਦੀ ਕਮੀ ਆਈ ਹੈ। ਕੋਲਕਾਤਾ 'ਚ LPG ਸਿਲੰਡਰ ਦੀ ਕੀਮਤ ' ਚ 182 ਰੁਪਏ, ਕੋਲਕਾਤਾ ' ਚ 190.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਮੁੰਬਈ, ਜਦਕਿ ਚੇਨਈ 'ਚ 187 ਰੁਪਏ ਦੀ ਕਟੌਤੀ ਕੀਤੀ ਗਈ ਹੈ।ਉਥੇ ਹੀ ਘਰੇਲੂ ਰਸੋਈ ਗੈਸ ਸਿਲੰਡਰ ਦੇ ਖਪਤਕਾਰਾਂ ਨੂੰ ਲਗਾਤਾਰ ਮਹਿੰਗੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਇਹ ਅਜੇ ਵੀ 19 ਮਈ ਦੀ ਦਰ 'ਤੇ ਉਪਲਬਧ ਹੈ।