2022-11-28 18:30:39 ( ਖ਼ਬਰ ਵਾਲੇ ਬਿਊਰੋ )
ਫਾਜ਼ਿਲਕਾ - (ਰਾਜਕੁਮਾਰ, ਐਸ. ਕੇ.ਵਰਮਾ)ਫਾਜ਼ਿਲਕਾ ਦੇ ਪਿੰਡ ਕੋੜਿਆਵਾਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪੁਲਿਸ 'ਤੇ ਉਨ੍ਹਾਂ ਨੂੰ ਰਾਜ਼ੀਨਾਮੇ ਲਈ ਮਜਬੂਰ ਕਰਨ ਅਤੇ ਥਾਣੇ 'ਚ ਬੰਦ ਕਰਨ ਦਾ ਦੋਸ਼ ਲਗਾਇਆ ਹੈ। ਆਪਣੇ ਹਲਫੀ ਬਿਆਨ ਵਿੱਚ ਬੂਟਾ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਕੌਡਿਆਂਵਾਲੀ ਨੇ ਦੱਸਿਆ ਕਿ ਮੇਰੇ ਗੁਆਂਢ ਵਿੱਚ ਰਹਿੰਦੇ ਸੁਰਜੀਤ ਸਿੰਘ ਆਦੀ ਦੇ ਨਾਲ ਲੜਾਈ ਹੋ ਗਈ ਸੀ ਅਤੇ ਮੇਰੀ ਪਤਨੀ ਅਤੇ ਮੇਰੀ ਨੂੰਹ ਨੂੰ ਸੱਟਾ ਵੱਜੀਆ। ਜਿਸ ਦੀ ਕਾਰਵਾਈ ਥਾਨਾ ਸਦਰ ਫਾਜਿਲਕਾ ਵਿਖੇ ਚਲ ਰਹੀ ਹੈ। ਪਰ ਐਸ. ਐਚ. ਓ ਵਾ ਏ.ਐਸ.ਆਈ ਰਣਜੀਤ ਸਿੰਘ ਮੇਰੇ ਨਾਲ ਧੱਕਾਸ਼ਾਹੀ ਕਰ ਰਹੇ। ਕਿਉਕਿ ਅੱਜ ਮੈਨੂੰ ਅਤੇ ਮੇਰੇ ਲੜਕੇ ਮੈਨੂੰ ਅਤੇ ਮੇਰੇ ਲੜਕੇ ਸੰਦੀਪ ਸਿੰਘ ਨੂੰ ਥਾਨਾ ਸਦਰ ਫਾਜਿਲਕਾ ਵਿਖੇ ਬੁਲਾਇਆ ਗਿਆ ਅਤੇ ਮੈਨੂੰ ਅਤੇ ਮੇਰੇ ਲੜਕੇ ਨੂੰ 2 ਘੰਟੇ ਹਵਾਲਾਤ ਵਿੱਚ ਬਿਨਾ ਵਜਾਹ ਬੰਦ ਕੀਤਾ। ਪਰ ਜਦੋਂ ਮੈਂਨੇ ਆਪਣੇ ਆਪਣੇ ਮੋਬਾਇਲ ਵਿੱਚ ਬਈ ਵੀਡਿਓ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾ ਉਹ ਗੁੱਸੇ ਵਿੱਚ ਆ ਗਏ ਅਤੇ ਉਨਾ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਅਤੇ ਮੇਰਾ ਮੋਬਾਇਲ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਇਸ ਤੋ ਬਾਦ ਰਣਜੀਤ ਸਿੰਘ ਏ.ਐਸ.ਆਈ ਨੇ ਮੇਰੇ ਗਲ ਤੋ ਪਕੜ ਲਿਆ ਅਤੇ ਮੈਨੂੰ ਧੱਕੇ ਨਾਲ ਆਪਣੇ ਨਾਲ ਲੈ ਗਿਆ ਅਤੇ ਰਾਜੀਨਾਮਾ ਲਿਖਤ ਕਰਕੇ ਧੱਕੇ ਨਾਲ ਦਸਤਖਤ ਕਰਵਾ ਲਏ। ਇਸ ਤੋ ਇਲਾਵਾ ਇਹਨਾ ਨੇ ਇਹ ਵੀ ਕਿਹਾ ਕਿ ਮੈਂ ਤੇਰੇ ਅਤੇ ਤੇਰੇ ਪਰਿਵਾਰ ਮੈਬਰਾਨ ਉਪਰ ਕੋਈ ਪਰਚਾ ਦਰਜ ਕਰਵਾ ਦੇਣਾ ਹੈ। ਉਕਤ ਏ. ਐਸ.ਆਈ ਰਣਜੀਤ ਸਿੰਘ ਨੇ ਸਾਡੇ ਕੋਲੋ 1000 ਰੁਪਏ ਅਤੇ ਵਾ 1000 ਰੁਪਏ ਥਾਨੇ ਵਿੱਚ ਲਏ। ਅਤੇ ਮੋਚੀ ਵਿਰੋਧੀ ਪਾਰਟੀ ਨੂੰ ਮੇਰੀ 20 ਸਾਲਾ ਤੋ ਕਬਜੇ ਵਾਲੀ ਜਗਾਹ ਦੇ ਦਿੱਤੀ। ਮਿਤੀ 24/11/2022 ਨੂੰ ਮੈ ਡੀ.ਐਸ.ਪੀ ਸਾਹਿਬ ਫਾਜਿਲਕਾ ਪਾਸ ਇਨਸਾਫ ਲਈ ਗਿਆ ਪਰ ਉਨਾ ਨੇ ਕਿਹਾ ਕਿ ਬਟਾ ਸਿੰਘ ਦੇ ਖਿਲਾਫ 107/151, ਇਹ ਜਾਬਤਾ ਫੌਜਦਾਰੀ ਦੀ ਕਾਰਵਾਈ ਅਮਲ ਵਿੱਚ ਲਿਆਉ ਜਿਸ ਤੇ ਮੈਂ ਵਾਪਿਸ ਆ ਗਿਆ। ਇਸ ਸਬੰਧੀ ਜਦੋਂ ਏ.ਐਸ.ਆਈ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬੂਟਾ ਸਿੰਘ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਪਿੰਡ ਵਿੱਚ ਸੇਮਨਾਲੇ ਵਾਲੀ ਜਗ੍ਹਾ ਨੂੰ ਲੈ ਕੇ ਆਪਸ ਵਿੱਚ ਝਗੜਾ ਕਰ ਰਹੇ ਸਨ ਅਤੇ ਦੋਵੇਂ ਧਿਰਾਂ ਜਬਰੀ ਉਕਤ ਜਗ੍ਹਾ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਜਦੋਂ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਚੀ-ਉੱਚੀ ਬੋਲਣ ਲੱਗਾ, ਇਸ ਤੋਂ ਬਾਅਦ ਉਹ ਡੀ.ਐੱਸ.ਪੀ ਸਾਹਿਬ ਕੋਲ ਗਿਆ। ਦੂਜੇ ਪਾਸੇ ਇਸ ਸਬੰਧੀ ਡੀਐਸਪੀ ਸੁਬੇਗ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਇਸ ਸਬੰਧੀ ਕਾਰਵਾਈ ਸਬੰਧੀ ਉਨ੍ਹਾਂ ਕੋਲ ਆਇਆ ਸੀ ਤਾਂ ਉਨ੍ਹਾਂ ਦੋਵਾਂ ਧਿਰਾਂ ਨੂੰ ਆਪਸ ਵਿੱਚ ਲੜਾਈ ਨਾ ਕਰਨ ਦੀ ਗੱਲ ਆਖੀ ਸੀ ਅਤੇ ਸਮਝੌਤਾ ਕਰਵਾਉਣ ਦੀ ਗੱਲ ਆਖੀ ਸੀ। ਦੂਜੀ ਗੱਲ ਇਹ ਕਿ ਉਹ ਦੋਵਾਂ ਨੂੰ ਸੇਮਨਾਲੇ ਦੀ ਥਾਂ 'ਤੇ ਕਿਵੇਂ ਕਬਜ਼ਾ ਕਰਵਾ ਸਕਦੇ ਹਨ।