2022-12-01 16:07:12 ( ਖ਼ਬਰ ਵਾਲੇ ਬਿਊਰੋ )
ਨਵੀਂ ਦਿੱਲੀ: ਅਭਿਨੇਤਾ ਸ਼ਾਹਰੁਖ ਖਾਨ 4 ਸਾਲਾਂ ਦੇ ਵਕਫ਼ੇ ਤੋਂ ਬਾਅਦ ਇੱਕ ਵਾਰ ਫਿਰ ਸਕ੍ਰੀਨ 'ਤੇ ਵਾਪਸੀ ਕਰਨ ਲਈ ਤਿਆਰ ਹਨ। ਸ਼ਾਹਰੁਖ ਖਾਨ ਜਲਦ ਹੀ ਫਿਲਮ 'ਪਠਾਨ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 'ਪਠਾਨ' ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਸ਼ਾਹਰੁਖ, ਦੀਪਿਕਾ ਪਾਦੂਕੋਣ ਅਤੇ ਜੌਨ ਅਬਰਾਹਿਮ ਇਕੱਠੇ ਨਜ਼ਰ ਆਉਣਗੇ। ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਣ ਵਾਲੀ ਹੈ । ਇਸ ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ ਅਤੇ ਆਦਿਤਿਆ ਚੋਪੜਾ ਇਸ ਫਿਲਮ ਦੇ ਨਿਰਮਾਤਾ ਹਨ। ਇਸ ਫਿਲਮ ਦਾ ਸੰਗੀਤ ਵਿਸ਼ਾਲ-ਸ਼ੇਖਰ ਨੇ ਦਿੱਤਾ ਹੈ।