2022-12-01 16:41:37 ( ਖ਼ਬਰ ਵਾਲੇ ਬਿਊਰੋ )
ਮੁੰਬਈ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੀ ਆਉਣ ਵਾਲੀ ਫਿਲਮ 'ਬਲਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਤਾਪਸੀ ਪੰਨੂ ਦੀ ਫਿਲਮ ਬਲਰ ਇੱਕ ਮਨੋਵਿਗਿਆਨਕ ਥ੍ਰਿਲਰ ਫਿਲਮ ਹੈ ਜਿਸ ਦਾ ਨਿਰਦੇਸ਼ਨ ਅਜੇ ਬਹਿਲ ਨੇ ਕੀਤਾ ਹੈ। 'ਬਲਰ' ਤਾਪਸੀ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ ਹੈ ਅਤੇ ਉਸ ਦੇ ਪ੍ਰੋਡਕਸ਼ਨ ਹਾਊਸ ਆਊਟਸਾਈਡਰ ਫਿਲਮਜ਼ ਦੁਆਰਾ ਬਣਾਈ ਗਈ ਹੈ। ਇਸ ਫਿਲਮ 'ਚ ਤਾਪਸੀ ਪੰਨੂ ਦੇ ਨਾਲ ਗੁਲਸ਼ਨ ਦੇਵਈਆ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਬਲਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਫਿਲਮ ਬਲਰ 09 ਦਸੰਬਰ ਨੂੰ OTT ਪਲੇਟਫਾਰਮ ZEE5 'ਤੇ ਸਟ੍ਰੀਮ ਕੀਤੀ ਜਾਵੇਗੀ।