IMG-LOGO
ਹੋਮ ਵਿਓਪਾਰ, ਮਨੋਰੰਜਨ, ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਦਾ ਦੂਜਾ...

ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਦਾ ਦੂਜਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 28 ਤੋਂ 30 ਮਈ ਨੂੰ

Admin User - Apr 27, 2024 12:54 PM
IMG

.

ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਰਾਧਿਕਾ ਦਾ ਦੂਜਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 28 ਤੋਂ 30 ਮਈ ਦਰਮਿਆਨ ਹੋਵੇਗਾ। ਅੰਬਾਨੀ ਪਰਿਵਾਰ 28 ਤੋਂ 30 ਮਈ ਦਰਮਿਆਨ ਦੱਖਣੀ ਫਰਾਂਸ ਦੇ ਤੱਟ 'ਤੇ ਇਕ ਕਰੂਜ਼ ਜਹਾਜ਼ 'ਤੇ ਵਿਆਹ ਤੋਂ ਪਹਿਲਾਂ ਦੇ ਦੂਜੇ ਸਮਾਰੋਹ ਦੀ ਮੇਜ਼ਬਾਨੀ ਕਰੇਗਾ।

ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਅਨੰਤ ਅਤੇ ਰਾਧਿਕਾ ਦਾ ਦੂਜਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਅਪ੍ਰੈਲ 'ਚ ਤੈਅ ਕੀਤਾ ਗਿਆ ਹੈ। ਇਹ ਸਿਰਫ ਇੱਕ ਅਫਵਾਹ ਸੀ। ਖਬਰਾਂ ਤਾਂ ਇਹ ਵੀ ਸਨ ਕਿ ਅਨੰਤ ਅਤੇ ਰਾਧਿਕਾ ਦਾ ਵਿਆਹ ਲੰਡਨ 'ਚ ਹੋਵੇਗਾ। ਹਾਲਾਂਕਿ, ਇਹ ਵੀ ਗਲਤ ਨਿਕਲਿਆ। ਵਿਆਹ ਕਿਤੇ ਹੋਰ ਨਹੀਂ ਸਗੋਂ ਮੁੰਬਈ 'ਚ ਹੀ ਹੋਵੇਗਾ।

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਨੰਤ-ਰਾਧਿਕਾ ਦਾ ਵਿਆਹ ਲੰਡਨ ਦੇ ਲਗਜ਼ਰੀ ਹੋਟਲ ਸਟੋਕ ਪਾਰਕ 'ਚ ਹੋਵੇਗਾ। ਉਸ ਤੋਂ ਬਾਅਦ ਕਿਹਾ ਗਿਆ ਕਿ ਦੂਸਰਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਅਪ੍ਰੈਲ ਯਾਨੀ 28 ਤੋਂ 30 ਤਰੀਕ ਨੂੰ ਹੋਵੇਗਾ |

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.