ਤਾਜਾ ਖਬਰਾਂ
ਅੰਮ੍ਰਿਤਸਰ, 12 ਮਈ- ਰੀਜਨਲ ਟਰਾਂਸਪੋਰਟ ਦਫਤਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਗੱਡੀਆਂ ਦੀ ਰਜਿਸਟਰੇਸ਼ਨ ਅਤੇ ਡਰਾਈਵਿੰਗ ਲਾਇਸੰਸ ਸਬੰਧੀ 29 ਤਰ੍ਹਾਂ ਦੀਆਂ ਸੇਵਾਵਾਂ ਲਈ ਭਵਿੱਖ ਵਿੱਚ ਸੇਵਾ ਕੇਂਦਰਾਂ ਉੱਤੇ ਅਪਲਾਈ ਕੀਤਾ ਜਾ ਸਕੇਗਾ । ਇਹ ਜਾਣਕਾਰੀ ਦਿੰਦੇ ਸੈਕਟਰੀ ਆਰਟੀਏ ਖੁਸ਼ਦਿਲ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਬਹੁਤੇ ਕੰਮਾਂ ਲਈ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਅਤੇ ਅਕਸਰ ਲੋਕਾਂ ਨੂੰ ਇਸ ਵਿੱਚ ਦਿੱਕਤ ਆਉਂਦੀ ਹੈ। ਉਹ ਇਸ ਸਹੂਲਤ ਲਈ ਏਜੰਟਾ ਦੇ ਹੱਥ ਚੜ ਜਾਂਦੇ ਹਨ ਅਤੇ ਇੱਥੋਂ ਹੀ ਭਰਿਸ਼ਟਾਚਾਰ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਇਹ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਅਪਲਾਈ ਕਰ ਸਕਣ ਦਾ ਪ੍ਰਬੰਧ ਕਰ ਰਹੇ ਹਾਂ, ਜਿਸ ਨਾਲ ਬਿਨੇਕਾਰ ਸਰਕਾਰ ਵੱਲੋਂ ਤੈਅ ਕੀਤੀ ਗਈ ਫੀਸ ਦੇ ਕੇ ਸੇਵਾ ਕੇਂਦਰਾਂ ਤੋਂ ਇਹ ਸੇਵਾਵਾਂ ਅਪਲਾਈ ਕਰਾ ਸਕੇਗਾ। ਜਿਸ ਨਾਲ ਏਜੰਟਾਂ ਦੇ ਚੱਕਰ ਅਤੇ ਭ੍ਰਿਸ਼ਟਾਚਾਰ ਘਟੇਗਾ। ਉਹਨਾਂ ਅੱਜ ਇਸ ਸਬੰਧੀ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਵਿਸਥਾਰ ਵਿੱਚ ਸਿਖਲਾਈ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਸੇਵਾਵਾਂ ਵਿੱਚ ਲਰਨਿੰਗ ਲਾਇਸੰਸ, ਨਵਾਂ ਲਾਇਸੰਸ, ਹਾਈਪੋਟੈਥੀਕੇਸ਼ਨ, ਅਡੀਸ਼ਨ, ਟਰਮੀਨੇਸ਼ਨ, ਡੁਪਲੀਕੇਟ ਆਰਸੀ, ਟਰਾਂਸਫਰ ਆਫ ਓਨਰਸ਼ਿਪ ਵਰਗੀਆਂ ਅਹਿਮ ਸੇਵਾਵਾਂ ਸ਼ਾਮਿਲ ਹਨ, ਜਿਸ ਦੀ ਲਗਭਗ ਹਰੇਕ ਨਾਗਰਿਕ ਨੂੰ ਲੋੜ ਰਹਿੰਦੀ ਹੈ।
Get all latest content delivered to your email a few times a month.