ਤਾਜਾ ਖਬਰਾਂ
ਪੰਜਾਬ ਵਿੱਚ ਨਜਾਇਜ਼ ਅਸਲੇ ਦੇ ਵਧ ਰਹੇ ਰੁਝਾਨ ਨੂੰ ਲੈ ਕੇ ਇੱਕ ਵੱਡਾ ਪਰਦਾਫਾਸ਼ ਹੋਇਆ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਰਿੰਗ ਰੋਡ 'ਤੇ ਗਸ਼ਤ ਕਰ ਰਹੀ ਪੁਲਿਸ ਨੇ ਮੋਨੂ ਗੁੱਜਰ ਨਾਂ ਦੇ 21 ਸਾਲਾ ਨੌਜਵਾਨ ਨੂੰ 5 ਦੇਸੀ ਪਿਸਤੌਲ ਅਤੇ 11 ਜਿੰਦੇ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਇਹ ਇਲਾਕਾ ਸਿਵਲ ਲਾਈਨ ਥਾਣੇ ਦੇ ਅਧੀਨ ਆਉਂਦਾ ਹੈ। ਮੋਨੂ ਦੇ ਪਿੱਠੂ ਬੈਗ 'ਚੋਂ ਅਸਲਾ ਮਿਲਣ 'ਤੇ ਪੁਲਿਸ ਨੇ ਉਸ ਦੀ ਫੌਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਪੁਲਿਸ ਜਾਂਚ ਦੌਰਾਨ ਮੋਨੂ ਨੇ ਕਬੂਲਿਆ ਕਿ ਉਹ ਪਹਿਲਾਂ ਕਿਸੇ ਮਾਮਲੇ ਵਿੱਚ ਜੇਲ੍ਹ ਚੱਲਿਆ ਗਿਆ ਸੀ, ਜਿਥੇ ਉਸ ਦੀ ਮੁਲਾਕਾਤ ਇੱਕ ਹੋਰ ਕੈਦੀ ਨਾਲ ਹੋਈ। ਉਥੋਂ ਹੀ ਉਸ ਨੂੰ ਮੱਧ ਪ੍ਰਦੇਸ਼ ਜਾ ਕੇ ਅਸਲਾ ਲਿਆਉਣ ਦੇ ਹੁਕਮ ਮਿਲੇ। ਜੇਲ੍ਹ ਤੋਂ ਰਿਹਾਈ ਮਲਣ ਮਗਰੋਂ, ਮੋਨੂ ਨੇ ਮੱਧ ਪ੍ਰਦੇਸ਼ ਜਾ ਕੇ ਪੰਜ ਪਿਸਤੌਲ ਅਤੇ 11 ਕਾਰਤੂਸ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਪੰਜਾਬ ਲਿਆਂਦਾ। ਪੁਲਿਸ ਅਨੁਸਾਰ, ਮੋਨੂ ਸਿਰਫ਼ ਕੋਰੀਅਰ ਵਾਂਗ ਕੰਮ ਕਰ ਰਿਹਾ ਸੀ, ਪਰ ਉਸਨੂੰ ਅਜੇ ਤਕ ਇਹ ਨਹੀਂ ਦੱਸਿਆ ਗਿਆ ਸੀ ਕਿ ਇਹ ਅਸਲਾ ਕਿਸ ਨੂੰ ਦਿੱਤਾ ਜਾਣਾ ਸੀ।
ਮੋਨੂ ਗੁਜਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਡੂੰਘੀ ਜਾਂਚ ਜਾਰੀ ਹੈ ਅਤੇ ਪੁਲਿਸ ਨੇ ਇੱਕ ਟੀਮ ਮੱਧ ਪ੍ਰਦੇਸ਼ ਭੇਜਣ ਦੀ ਤਿਆਰੀ ਕਰ ਲਈ ਹੈ। ਉਥੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਅਸਲਾ ਮੋਨੂ ਨੇ ਕਿਸ ਤੋਂ ਖਰੀਦਿਆ ਸੀ ਅਤੇ ਕਿਨ੍ਹਾਂ ਲਿੰਕਾਂ ਰਾਹੀਂ ਇਹ ਸਪਲਾਈ ਚੇਨ ਚੱਲ ਰਹੀ ਸੀ। ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਤੱਕ ਸੀਮਿਤ ਨਹੀਂ, ਸਗੋਂ ਨਜਾਇਜ਼ ਅਸਲੇ ਦੇ ਵੱਡੇ ਜਾਲ ਦੀ ਕੜੀ ਹੋ ਸਕਦਾ ਹੈ।
Get all latest content delivered to your email a few times a month.