IMG-LOGO
ਹੋਮ ਪੰਜਾਬ: ਨਸ਼ਾ ਤਸਕਰਾਂ ਖ਼ਿਲਾਫ਼ ਫਾਜ਼ਿਲਕਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ...

ਨਸ਼ਾ ਤਸਕਰਾਂ ਖ਼ਿਲਾਫ਼ ਫਾਜ਼ਿਲਕਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦਾ ਘਰ ਢਹਿ ਢੇਰੀ...

Admin User - Jun 29, 2025 07:20 PM
IMG

ਫਾਜ਼ਿਲਕਾ, 29 ਜੂਨ 2025 – ਡੀ.ਜੀ.ਪੀ. ਗੌਰਵ ਯਾਦਵ (ਆਈ.ਪੀ.ਐਸ.), ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸ੍ਰੀ ਹਰਮਨਬੀਰ ਸਿੰਘ ਗਿੱਲ ਅਤੇ ਐਸ.ਐਸ.ਪੀ. ਫਾਜ਼ਿਲਕਾ ਸ੍ਰੀ ਗੁਰਮੀਤ ਸਿੰਘ ਦੇ ਨੇਤ੍ਰਤਵ ਹੇਠ, ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਹ ਕਦਮ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮਜ਼ਬੂਤ ਕੋਸ਼ਿਸ਼ ਦੌਰਾਨ ਲਿਆ ਗਿਆ।

ਪੁਲਿਸ ਨੇ ਥਾਣਾ ਅਰਨੀਵਾਲਾ ਦੇ ਤਹਿਤ ਆਉਣ ਵਾਲੇ ਪਿੰਡ ਟਾਹਲੀਵਾਲਾ ਬੋਦਲਾ ਵਿੱਚ ਰਹਿੰਦੀ ਨਸ਼ਾ ਤਸਕਰ ਪ੍ਰਵੀਨ ਰਾਣੀ @ ਰਵੀਨਾ ਪੁੱਤਰੀ ਚੀਮਨ ਲਾਲ ਦੇ ਘਰ ਨੂੰ ਢਾਹ ਦਿੱਤਾ। ਇਹ ਮਹਿਲਾ ਨਸ਼ਾ ਤਸਕਰੀ ਦੇ ਗੈਰਕਾਨੂੰਨੀ ਧੰਦੇ ਵਿਚ ਲੱਗੀ ਹੋਈ ਸੀ। ਪੁਲਿਸ ਨੂੰ ਲੰਮੇ ਸਮੇਂ ਤੋਂ ਇਹ ਜਾਣਕਾਰੀ ਸੀ ਕਿ ਉਸ ਦੇ ਘਰ ਵਿੱਚ ਨਸ਼ੇ ਦੀਆਂ ਗਤੀਵਿਧੀਆਂ ਚੱਲ ਰਹੀਆਂ ਹਨ।

ਪ੍ਰਵੀਨ ਰਾਣੀ ਵਿਰੁੱਧ ਪਹਿਲਾਂ ਹੀ ਦੋ ਗੰਭੀਰ ਐਫ.ਆਈ.ਆਰ. ਦਰਜ ਹਨ - ਇੱਕ NDPS ਐਕਟ ਹੇਠ 07 ਮਾਰਚ 2025 ਨੂੰ ਅਤੇ ਦੂਜੀ ਚੋਰੀ ਸਬੰਧੀ 27 ਸਤੰਬਰ 2023 ਨੂੰ। ਇਸ ਤੋਂ ਇਲਾਵਾ, ਉਹ ਨਸ਼ਾ ਵੇਚਣ ਅਤੇ ਚੋਰੀ ਦਾ ਸਮਾਨ ਰੱਖਣ ਜਿਹੇ ਅਪਰਾਧਾਂ 'ਚ ਵੀ ਲਿਪਤ ਰਹੀ ਹੈ। ਇਨ੍ਹਾਂ ਆਧਾਰਾਂ 'ਤੇ, ਸਿਵਲ ਪ੍ਰਸ਼ਾਸਨ ਦੀ ਮੰਗ 'ਤੇ ਪੁਲਿਸ ਵੱਲੋਂ ਘਰ ਢਾਹਣ ਦੀ ਕਾਰਵਾਈ ਕੀਤੀ ਗਈ।

ਐਸ.ਐਸ.ਪੀ. ਗੁਰਮੀਤ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਅਜੇ ਜਾਰੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਢਹਿ ਕਾਰਵਾਈਆਂ ਨਿਰੰਤਰ ਕੀਤੀਆਂ ਜਾਣਗੀਆਂ, ਤਾਂ ਜੋ ਨਸ਼ੇ ਦੇ ਜੜਾਂ ਨੂੰ ਖਤਮ ਕੀਤਾ ਜਾ ਸਕੇ।

ਫਾਜ਼ਿਲਕਾ ਪੁਲਿਸ ਸਿਰਫ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ, ਸਗੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੀ ਨਵੀਂ ਰਾਹ ਦਿਖਾ ਰਹੀ ਹੈ। ਉਨ੍ਹਾਂ ਨੂੰ ਨਸ਼ਾ ਛੁਡਾਉ ਕੇਂਦਰਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ ਜਿੱਥੇ ਇਲਾਜ ਮੁਫ਼ਤ ਹੈ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਨਸ਼ਾ ਸੰਬੰਧੀ ਗਤੀਵਿਧੀ ਦੀ ਜਾਣਕਾਰੀ ਫਾਜ਼ਿਲਕਾ ਕੰਟਰੋਲ ਰੂਮ 85588-00900 ਜਾਂ Safe Punjab ਚੈਟਬੋਟ 97791-00200 'ਤੇ ਦੇਣ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰਹੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.