ਤਾਜਾ ਖਬਰਾਂ
ਅੰਮ੍ਰਿਤਸਰ- ਪੰਜਾਬ ਪੁਲਿਸ, ਪੰਜਾਬ ਵਿੱਚੋ ਭ੍ਰਿਸ਼ਟਾਚਾਰ , ਨਸ਼ਾ ਖ਼ਤਮ ਕਰਨ ਲਈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆਉਂਦੀ ਹੈ | ਜਿਸ ਦੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋ "ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕੀਤੀ ਹੈ | ਜਿਸ ਵਿਚ ਫਿਰੋਜ਼ਪੁਰ ਪੁਲਿਸ ਦੁਆਰਾ 2 ਵੱਖ ਵੱਖ ਮਾਮਲਿਆ 'ਚ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਸਫਲਤਾ ਹਾਸਲ ਕੀਤੀ ਹੈ | ਜਿਹਨਾਂ ਕੋਲੋਂ 3.5 ਕਿੱਲੋ ਤੋਂ ਵੱਧ ਹੈਰੋਇਨ, 1 ਕਾਰ, 1 ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਇਸ ਦੇ ਨਾਲ, ਅੰਮ੍ਰਿਤਸਰ ਪੁਲਿਸ ਨੂੰ ਵੀ ਵੱਡੀ ਸਫ਼ਲਤਾ ਹਾਸਲ ਹੋਈ ਹੈ | ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਾਕਿ-ਸੰਬੰਧਤ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਜਿਹਨਾਂ ਕੋਲੋਂ 6 ਪਿਸਤੌਲ, 8 ਰੌਂਦ , Swift ਗੱਡੀ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ | ਇਹਨਾਂ ਵਿਕਤੀਆਂ ਦੇ ਪਾਕਿਸਤਾਨ ਤਸਕਰਾਂ ਨਾਲ WhatsApp ਰਾਹੀਂ ਸਿੱਧੇ ਸੰਪਰਕ ਵੀ ਸਨ। ਇਨ੍ਹਾਂ ਵਿਰੁੱਧ ਥਾਣਾ ਰਾਜਾਸਾਂਸੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਅੱਗੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.