ਤਾਜਾ ਖਬਰਾਂ
ਚੰਡੀਗੜ੍ਹ; ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਕੰਪਿਊਟਰ ਆਪਰੇਟਰ ਤੇ ਇੱਕ ਨਸ਼ੇੜੀ ਵੱਲੋਂ ਹਮਲਾ ਕਰਕੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, 10 ਰੁਪਏ ਦੀ ਪਰਚੀ ਨੂੰ ਲੈ ਕੇ ਕੰਪਿਊਟਰ ਆਪਰੇਟਰ ਤੇ ਹਮਲਾ ਕੀਤਾ ਗਿਆ, ਇਸ ਹਮਲੇ ਦੇ ਰੋਸ ਵਜੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ, ਪੁਲਿਸ ਨੇ ਕਥਿਤ ਆਰੋਪੀ ਖਿਲਾਫ ਇਰਾਦਾ ਕਤਲ ਮਾਮਲਾ ਦਰਜ ਸ਼ੁਰੂ ਕਰ ਦਿੱਤੀ ਹੈ,
ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਇਹ ਨੌਜਵਾਨ ਗੁਰਸੇਵਕ ਸਿੰਘ ਹਸਪਤਾਲ ਵਿੱਚ ਕੰਪਿਊਟਰ ਆਪਰੇਟਰ ਦੀ ਡਿਊਟੀ ਕਰਦਾ ਹੈ, ਜਿਸ ਤੇ ਨਸ਼ੇ ਦੀ ਦਵਾਈ ਲੈਣ ਲਈ ਹਸਪਤਾਲ ਵਿੱਚ ਆਏ ਇੱਕ ਨਸੇੜੀ ਨੇ ਆਪਣੀ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਉਹ ਬਾਲ ਬਾਲ ਬਚ ਗਿਆ ਅਤੇ ਉਸਦੇ ਹੱਥ ਤੇ ਕਿਰਪਾਨ ਲੱਗਣ ਨਾਲ ਜਖਮੀ ਹੋ ਗਿਆ, ਪੀੜਤ ਨੇ ਦੱਸਿਆ ਕਿ ਜਦੋਂ ਨਹਿੰਗ ਬਾਣੇ ਵਿੱਚ ਆਇਆ ਇਹ ਵਿਅਕਤੀ ਪਹਿਲਾਂ ਇੱਕ ਡਾਕਟਰ ਤੋਂ ਅਗਵਾਈ ਲਿਆ ਪਰ ਦੂਜੇ ਡਾਕਟਰ ਤੋਂ ਜਦੋਂ ਉਹ ਦਵਾਈ ਲੈਣ ਗਿਆ ਤਾਂ ਉਸਦੀ ਨਵੀਂ ਪਰਚੀ ਬਣਾਉਣ ਲਈ ਉਸਨੂੰ ਕਿਹਾ ਗਿਆ ਪਰ ਉਸਨੇ ਜਦੋਂ ਇਥੇ ਨਵੀਂ ਪਰਚੀ ਬਣਾਉਣ ਲਈ 10 ਰੁਪਏ ਮੰਗੇ ਗਏ ਤਾਂ ਉਸਨੇ ਗਾਲੀ ਬਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਜਖਮੀ ਕਰਕੇ ਫਰਾਰ ਹੋ ਗਿਆI
Get all latest content delivered to your email a few times a month.