ਤਾਜਾ ਖਬਰਾਂ
ਭਾਰਤ ਅਤੇ ਇੰਗਲੈਂਡ ਵਿਚਾਲੇ ਹੋਏ ਦੂਜੇ ਟੈਸਟ ਮੈਚ ਦੌਰਾਨ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ 269 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ, ਜਿਸ ਲਈ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਸਿੱਧੂ ਨੇ ਕਿਹਾ ਕਿ ਸ਼ੁਭਮਨ ਨੇ ਨਾ ਸਿਰਫ਼ ਕਈ ਰਿਕਾਰਡ ਤੋੜੇ, ਸਗੋਂ ਨਵੀਂ ਕਪਤਾਨੀ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ।
ਸਿੱਧੂ ਨੇ ਸ਼ੁਭਮਨ ਦੀ ਪਾਰੀ ਨੂੰ "ਰਾਜਕੁਮਾਰ ਤੋਂ ਰਾਜਾ ਬਣਨ" ਦਾ ਸਫ਼ਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਲੋਕਾਂ ਨੂੰ ਵਿਦੇਸ਼ੀ ਮੈਦਾਨਾਂ 'ਤੇ ਗਿੱਲ ਦੇ ਪ੍ਰਦਰਸ਼ਨ 'ਤੇ ਸ਼ੱਕ ਸੀ, ਪਰ ਹੁਣ ਉਹ ਸਭ ਸੰਦੇਹ ਦੂਰ ਕਰ ਚੁੱਕਾ ਹੈ। ਸਿੱਧੂ ਅਨੁਸਾਰ, ਗਿੱਲ ਨੇ ਜਡੇਜਾ ਨਾਲ 203 ਅਤੇ ਸੁੰਦਰ ਨਾਲ 103 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਦੀ ਪੋਜ਼ੀਸ਼ਨ ਮਜ਼ਬੂਤ ਕੀਤੀ।
ਸ਼ੁਭਮਨ ਗਿੱਲ ਦੀ ਪਾਰੀ ਨੇ ਸਿਰਫ਼ ਮੈਚ ਨਹੀਂ ਬਚਾਇਆ, ਸਗੋਂ ਉਨ੍ਹਾਂ ਨੇ ਇੱਕ ਆਤਮ ਵਿਸ਼ਵਾਸ ਭਰਿਆ ਪ੍ਰਦਰਸ਼ਨ ਦਿੱਤਾ ਜੋ ਭਵਿੱਖ ਲਈ ਭਾਰਤੀ ਟੀਮ ਦੇ ਹੱਕ 'ਚ ਵੱਡਾ ਸੰਕੇਤ ਹੈ। ਸਿੱਧੂ ਨੇ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਇੱਕ ਕਪਤਾਨ ਨੇ ਅੱਗੇ ਵਧ ਕੇ ਆਪਣੀ ਟੀਮ ਦੀ ਰਹਿਨੁਮਾਈ ਕੀਤੀ।
ਸਿੱਧੂ ਨੇ ਗਿੱਲ ਦੀ ਮੈਦਾਨ 'ਤੇ ਮਿਹਨਤ ਦੀ ਵੀ ਸਾਰਾਹਨਾ ਕੀਤੀ ਕਿ ਉਨ੍ਹਾਂ ਨੇ 270 ਦੌੜਾਂ ਦੇ ਨਾਲ-ਨਾਲ ਫੀਲਡਿੰਗ ਵਿੱਚ ਵੀ ਉਤਕ੍ਰਿਸ਼ਟਤਾ ਵਿਖਾਈ। ਇਨ੍ਹਾਂ ਤੋਂ ਇਲਾਵਾ, ਸਿੱਧੂ ਨੇ ਆਕਾਸ਼ਦੀਪ ਦੀ ਗੇਂਦਬਾਜ਼ੀ ਦੀ ਵੀ ਤਾਰੀਫ ਕੀਤੀ ਅਤੇ ਕਿਹਾ ਕਿ ਜਿਨ੍ਹਾਂ 'ਤੇ ਸ਼ੱਕ ਕੀਤਾ ਜਾ ਰਿਹਾ ਸੀ, ਉਨ੍ਹਾਂ ਨੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਦਿੱਤਾ।
ਸ਼ੁਭਮਨ ਦੇ ਪ੍ਰਮੁੱਖ ਰਿਕਾਰਡ:
ਟੈਸਟ ਵਿੱਚ ਭਾਰਤੀ ਕਪਤਾਨ ਵੱਲੋਂ ਸਭ ਤੋਂ ਵੱਧ ਸਕੋਰ (269 ਦੌੜਾਂ)
SENA ਦੇਸ਼ਾਂ ਵਿੱਚ ਏਸ਼ੀਆਈ ਕਪਤਾਨ ਵੱਲੋਂ ਸਭ ਤੋਂ ਵੱਧ ਟੈਸਟ ਸਕੋਰ
ਇੰਗਲੈਂਡ ਵਿੱਚ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਟੈਸਟ ਦੌੜਾਂ
ਵਿਦੇਸ਼ੀ ਟੈਸਟ ਵਿੱਚ ਭਾਰਤੀ ਕਪਤਾਨ ਵੱਲੋਂ ਦੂਜਾ ਦੋਹਰਾ ਸੈਂਕੜਾ
Get all latest content delivered to your email a few times a month.