ਤਾਜਾ ਖਬਰਾਂ
ਅੰਮ੍ਰਿਤਸਰ ਵਿੱਚ ਆਪਣੀ ਪਹਿਲੀ ਪਤਨੀ, ਪੁੱਤਰ ਅਤੇ ਨੂੰਹ ਨੂੰ ਗੋਲੀ ਮਾਰਣ ਵਾਲੇ ਡੀਐਸਪੀ ਤਰਸੇਮ ਸਿੰਘ ਨੂੰ ਅੱਜ ਸ਼ਨੀਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ। ਹਾਲਾਂਕਿ ਪੁਲਿਸ ਨੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਦੋਵਾਂ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਸਿਰਫ 2 ਦਿਨ ਦੀ ਮਨਜ਼ੂਰੀ ਦਿੱਤੀ। ਜਾਣਕਾਰੀ ਅਨੁਸਾਰ, ਮ੍ਰਿਤਕ ਬਚਿੱਤਰ ਸਿੰਘ ਆਪਣੀ ਮਾਂ ਜਗੀਰ ਕੌਰ (ਤਰਸੇਮ ਸਿੰਘ ਦੀ ਪਹਿਲੀ ਪਤਨੀ) ਅਤੇ ਪਤਨੀ ਨਾਲ ਗੁਰੂ ਨਾਨਕ ਦੇਵ ਹਸਪਤਾਲ ਦਵਾਈ ਲੈਣ ਆਇਆ ਸੀ, ਜਿੱਥੇ ਈਐਸਆਈ ਹਸਪਤਾਲ ਦੇ ਬਾਹਰ ਤਰਸੇਮ ਸਿੰਘ ਨਾਲ ਮੁਲਾਕਾਤ ਹੋਈ। ਜਾਇਦਾਦੀ ਵਿਵਾਦ ਕਾਰਨ ਹੋਈ ਬਹਿਸ ਦੇ ਦੌਰਾਨ ਤਰਸੇਮ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਤਿੰਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਬਚਿੱਤਰ ਸਿੰਘ ਦੀ ਮੌਤ ਹੋ ਗਈ, ਜਦਕਿ ਜਗੀਰ ਕੌਰ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਆਈਸੀਯੂ 'ਚ ਦਾਖਲ ਹੈ, ਜਦਕਿ ਉਸਦੀ ਨੂੰਹ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਪਰਿਵਾਰਕ ਪੱਧਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੋਮਵਾਰ ਨੂੰ ਤਰਸੇਮ ਸਿੰਘ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Get all latest content delivered to your email a few times a month.