ਤਾਜਾ ਖਬਰਾਂ
ਮਾਨਸਾ ਤੋਂ ਸਬੰਧਤ 26 ਸਾਲਾ ਨੌਜਵਾਨ ਜਤਿਨ ਗਰਗ ਦੀ ਕੈਨੇਡਾ ਵਿੱਚ ਡੂੰਘੇ ਦਰਿਆ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਨੇ ਸਾਰਿਆਂ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਤਿਨ ਆਪਣੇ ਸਾਥੀਆਂ ਨਾਲ ਓਵਰਲੈਂਡਰ ਪਾਰਕ ਵਿੱਚ ਵਾਲੀਬਾਲ ਖੇਡ ਰਿਹਾ ਸੀ, ਜਦ ਅਚਾਨਕ ਬਾਲ ਦਰਿਆ ਦੇ ਕੰਢੇ ਪਾਣੀ ਵਿੱਚ ਡਿੱਗ ਪਈ। ਜਤਿਨ ਨੇ ਬਾਲ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੌਰਾਨ ਉਹ ਪਾਣੀ ਦੀ ਧਾਰ ਵਿੱਚ ਫਸ ਗਿਆ ਅਤੇ ਡੁੱਬ ਗਿਆ।
ਇਸ ਘਟਨਾ ਤੋਂ ਬਾਅਦ ਉਹ ਕਈ ਦਿਨ ਤੱਕ ਲਾਪਤਾ ਰਿਹਾ। ਆਖਰਕਾਰ ਲਗਭਗ ਇੱਕ ਹਫ਼ਤੇ ਬਾਅਦ ਉਸ ਦੀ ਮ੍ਰਿਤਕ ਦੇਹ 4 ਕਿਲੋਮੀਟਰ ਦੂਰ ਮੈਕਅਰਬਰ ਆਈਲੈਂਡ ਪਾਰਕ ਨੇੜੇ ਦਰਿਆ ਵਿਚੋਂ ਮਿਲੀ। ਘਟਨਾ ਦੀ ਪੁਸ਼ਟੀ ਹੋਣ 'ਤੇ ਪਰਿਵਾਰ 'ਤੇ ਗਮ ਦਾ ਪਹਾੜ ਟੁੱਟ ਪਿਆ। ਮਾਨਸਾ 'ਚ ਵੀ ਸੋਗ ਦਾ ਮਾਹੌਲ ਛਾ ਗਿਆ ਹੈ।
ਜਤਿਨ ਗਰਗ ਇੰਜੀਨੀਅਰ ਸੀ ਜੋ ਕੈਨੇਡਾ ਸਟੂਡੈਂਟ ਵੀਜ਼ੇ 'ਤੇ 11 ਮਹੀਨੇ ਪਹਿਲਾਂ ਹੀ ਗਿਆ ਸੀ। ਉਹ ਕੈਪਲੂਪਸ ਵਿੱਚ ਸਥਿਤ ਥਮਪਸਨ ਰਿਵਰਜ਼ ਯੂਨੀਵਰਸਿਟੀ ਵਿਖੇ ਚੇਨ ਮੈਨੇਜਮੈਂਟ ਵਿੱਚ ਮਾਸਟਰ ਡਿਗਰੀ ਕਰ ਰਿਹਾ ਸੀ। ਜਤਿਨ ਕੈਨੇਡਾ ਜਾਣ ਤੋਂ ਪਹਿਲਾਂ ਗੁੜਗਾਓਂ ਵਿੱਚ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ।
ਉਸ ਦੇ ਚਾਚਾ ਭੂਸ਼ਣ ਮੱਤੀ ਮੁਤਾਬਕ, ਜਤਿਨ ਦੇ ਪਿਤਾ ਧਰਮਪਾਲ ਮੱਤੀ 2004 ਤੋਂ ਚੰਡੀਗੜ੍ਹ ਵਿੱਚ ਰਹਿ ਰਹੇ ਹਨ। ਜਤਿਨ ਦੀ ਲਾਸ਼ ਨੋਜਵਾਨ ਦੇ ਦੇਸ਼ ਵਾਪਸ ਲਿਆਉਣ ਦੀ ਕਾਰਵਾਈ ਜਾਰੀ ਹੈ ਅਤੇ ਅੰਤਿਮ ਸੰਸਕਾਰ ਮਾਨਸਾ 'ਚ ਕੀਤਾ ਜਾਵੇਗਾ।
Get all latest content delivered to your email a few times a month.