ਤਾਜਾ ਖਬਰਾਂ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਗੰਭੀਰ ਘਟਨਾ ਵਾਪਰੀ, ਜਿੱਥੇ ਏਅਰ ਇੰਡੀਆ ਦੀ ਹਾਂਗਕਾਂਗ ਤੋਂ ਆਈ ਉਡਾਣ AI 315 ਦੇ ਜਹਾਜ਼ ਦੇ ਸਹਾਇਕ ਪਾਵਰ ਯੂਨਿਟ (APU) ਵਿੱਚ ਅਚਾਨਕ ਅੱਗ ਲੱਗ ਗਈ। ਇਹ ਉਡਾਣ 22 ਜੁਲਾਈ ਨੂੰ ਦੁਪਹਿਰ 12:12 ਵਜੇ ਦਿੱਲੀ ਪਹੁੰਚੀ ਸੀ।
ਜਿਵੇਂ ਹੀ ਜਹਾਜ਼ ਲੈਂਡ ਹੋਇਆ ਅਤੇ ਗੇਟ 'ਤੇ ਪਾਰਕ ਕੀਤਾ ਗਿਆ, ਉਸ ਤੋਂ ਕੁਝ ਸਮੇਂ ਬਾਅਦ ਯਾਤਰੀ ਜਹਾਜ਼ ਤੋਂ ਉਤਰ ਰਹੇ ਸਨ ਕਿ ਓਸੇ ਵੇਲੇ APU ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੇ APU ਸਿਸਟਮ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਆਪਣੇ ਆਪ ਬੰਦ ਹੋ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।
APU ਜਹਾਜ਼ ਦੇ ਪਿੱਛਲੇ ਹਿੱਸੇ ਵਿੱਚ ਸਥਿਤ ਹੁੰਦਾ ਹੈ ਅਤੇ ਇਹ ਜਹਾਜ਼ ਦੇ ਇੰਜਣ ਬੰਦ ਹੋਣ ’ਤੇ ਵੀ ਵਿਦਯੁਤ ਸਪਲਾਈ, ਲਾਈਟਾਂ ਅਤੇ ਏਅਰ ਕੰਡੀਸ਼ਨਿੰਗ ਵਰਗੀਆਂ ਸੇਵਾਵਾਂ ਜਾਰੀ ਰੱਖਦਾ ਹੈ। ਟਰਮੀਨਲ ’ਤੇ ਖੜ੍ਹੇ ਜਹਾਜ਼ ਲਈ ਇਹ ਬਹੁਤ ਮਹੱਤਵਪੂਰਨ ਹਿੱਸਾ ਹੁੰਦਾ ਹੈ।
ਏਅਰ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਹਾਜ਼ ਨੂੰ ਹਲਕਾ ਨੁਕਸਾਨ ਹੋਇਆ ਹੈ ਪਰ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੋਈ ਚੋਟ ਨਹੀਂ ਲੱਗੀ। ਜਹਾਜ਼ ਨੂੰ ਹਾਲਾਤ ਦੀ ਜਾਂਚ ਲਈ ਰੋਕ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਣਕਾਰੀ ਰੈਗੂਲੇਟਰੀ ਅਥਾਰਟੀ ਨੂੰ ਦੇ ਦਿੱਤੀ ਗਈ ਹੈ।
Flightradar24.com ਵੈੱਬਸਾਈਟ ਅਨੁਸਾਰ, ਇਹ ਜਹਾਜ਼ ਹਾਂਗਕਾਂਗ ਤੋਂ ਆ ਰਿਹਾ ਸੀ। ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਪ੍ਰਬੰਧਨ ਸਖਤ ਕਰ ਦਿੱਤਾ ਗਿਆ।
Get all latest content delivered to your email a few times a month.