ਤਾਜਾ ਖਬਰਾਂ
ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੋਧਗਯਾ ਖੇਤਰ ਵਿੱਚ ਹੋ ਰਹੀ ਹੋਮ ਗਾਰਡ ਭਰਤੀ ਦੌਰਾਨ ਇੱਕ ਮਹਿਲਾ ਉਮੀਦਵਾਰ ਦੌੜ ਲਗਾਉਂਦੇ ਸਮੇਂ ਬੇਹੋਸ਼ ਹੋ ਗਈ। ਉਸਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
ਅਫ਼ਸੋਸਜਨਕ ਤੌਰ 'ਤੇ ਰਸਤੇ ਵਿੱਚ ਐਂਬੂਲੈਂਸ ਡਰਾਈਵਰ ਅਤੇ ਟੈਕਨੀਸ਼ੀਅਨ ਨੇ ਉਸ ਬੇਹੋਸ਼ ਲੜਕੀ ਨਾਲ ਜਬਰ ਜਿਨਾਹ ਕੀਤਾ।
ਜਦੋਂ ਪੀੜਤ ਲੜਕੀ ਨੇ ਹੋਸ਼ ਵਿੱਚ ਆਉਣ 'ਤੇ ਡਾਕਟਰਾਂ ਨੂੰ ਇਹ ਦੱਸਿਆ, ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ 2 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ।
ਸੀਸੀਟੀਵੀ ਅਤੇ ਐਫਐਸਐਲ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਐਸਐਸਪੀ ਆਨੰਦ ਕੁਮਾਰ ਨੇ ਦੱਸਿਆ ਕਿ ਜਲਦ ਹੀ ਚਾਰਜਸ਼ੀਟ ਦਰਜ ਕਰ ਦਿੱਤੀ ਜਾਵੇਗੀ।
Get all latest content delivered to your email a few times a month.